ਤਨਾਅ ਤੋਂ ਬਾਅਦ ਉਡਾਣਾਂ ਰੱਦ ਹੋਈਆਂ

Last Updated: Feb 27 2019 15:11
Reading time: 0 mins, 27 secs

ਭਾਰਤ ਅਤੇ ਪਾਕਿਸਤਾਨ ਵਿੱਚ ਵਧ ਰਿਹੈ ਤਨਾਅ ਨੂੰ ਵੇਖਦਿਆਂ ਹੋਇਆ ਪੰਜਾਬ ਦੇ ਹਵਾਈ ਅੱਡਿਆਂ ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਠਾਨਕੋਟ ਵਿਖੇ ਵੀ ਯਾਤਰੀ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਕਈ ਉਡਾਣਾਂ ਰੱਦ ਵੀ ਹੋ ਗਈਆਂ ਹਨ। ਉਡਾਣਾਂ ਰੱਦ ਹੋਣ ਦੇ ਨਾਲ ਨਾਲ ਹੀ ਸਾਰੇ ਹਵਾਈ ਅੱਡਿਆਂ ਨੂੰ ਅਲਰਟ ਤੇ ਵੀ ਰੱਖਿਆ ਗਿਆ ਹੈ ਤੇ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵੀ ਕਾਰਵਾਈ ਨਾਲ ਨਜਿੱਠਣ ਲਈ ਇੱਥੋਂ ਹਵਾਈ ਫੌਜ਼ ਇਨ੍ਹਾਂ ਹਵਾਈ ਅੱਡਿਆਂ ਦਾ ਇਸਤੇਮਾਲ ਕਰ ਸਕਦਾ ਹੈ।