Loading the player...

ਨਿਰਮਾਤਾ ਲੱਕੀ ਸੰਧੂ ਲੈ ਕੇ ਆ ਰਹੇ ਹਨ 'Straight Outta Punjab' ਵੈੱਬ ਸੀਰੀਜ਼

Last Updated: Feb 26 2019 19:25
Reading time: 0 mins, 22 secs

ਫਿਲਮ 'ਅਸੀਸ' ਦੇ ਨਿਰਮਾਤਾ ਲੱਕੀ ਸੰਧੂ ਇਸ ਵਾਰ ਵੈੱਬ ਸੀਰੀਜ਼ ਰਿਲੀਜ਼ ਕਰਨ ਜਾ ਰਹੇ ਹਨ। 'Straight Outta Punjab' ਨਾਂ ਦੀ ਇਹ ਵੈੱਬ ਸੀਰੀਜ਼ ਪੰਜਾਬ ਤੋਂ ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਪਰਦਾ ਪੇਸ਼ ਕਰੇਗੀ। ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਕਹਾਣੀ ਕਹਿਣਾ ਸੌਖੀ ਗੱਲ ਨਹੀਂ ਹੈ ਪਰ ਫਿਰ ਵੀ ਇਸ ਵੈੱਬ ਸੀਰੀਜ਼ ਰਾਹੀਂ ਬਾਹਰਲੇ ਮੁਲਕਾਂ 'ਚ ਪੜ੍ਹ ਰਹੇ ਅਤੇ ਕੰਮ ਕਰ ਰਹੇ ਪੰਜਾਬੀ ਬੱਚਿਆਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।