ਸਿੱਟ ਦਾ ਖੁਲਾਸਾ ਕੇ ਪੁਲਿਸ ਨੇ ਕੋਟਕਪੂਰਾ ਚੌਂਕ ਵਾਲੇ ਕੈਮਰਿਆਂ ਨਾਲ ਵੀ ਕੀਤੀ ਛੇੜਖਾਨੀ (ਨਿਊਜ਼ਨੰਬਰ ਖਾਸ ਖਬਰ)

Last Updated: Feb 24 2019 12:20
Reading time: 0 mins, 51 secs

ਬੇਅਦਬੀ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਹੁਣ ਨਵਾਂ ਖੁਲਾਸਾ ਕਰਦੇ ਹੋਏ ਕਿਹਾ ਹੈ ਕੇ ਪੁਲਿਸ ਦੇ ਵੱਲੋਂ ਕੋਟਕਪੂਰਾ ਚੌਂਕ ਵਿੱਚ ਲੱਗੇ ਟਰੈਫਿਕ ਪੁਲਿਸ ਵਾਲੇ ਕੈਮਰਿਆਂ ਦੇ ਨਾਲ ਵੀ ਛੇੜਖਾਨੀ ਕੀਤੀ ਗਈ ਹੈ। ਸਿੱਟ ਦਾ ਕਹਿਣਾ ਹੈ ਕੇ ਚੌਂਕ ਦੇ ਵਿੱਚ ਜੋ ਟਰੈਫਿਕ ਪੁਲਿਸ ਦੇ ਕੈਮਰੇ ਲੱਗੇ ਸਨ ਉਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਨੂੰ ਪੁਲਿਸ ਅਧਿਕਾਰੀਆਂ ਨੇ ਕੱਟ ਵੱਢ ਕਰਕੇ ਆਪਣੇ ਮੰਤਵ ਦੇ ਲਈ ਵਰਤਿਆ ਹੈ। ਸਿੱਟ ਦਾ ਕਹਿਣਾ ਹੈ ਕੇ ਇਸ ਮਾਮਲੇ ਵਿੱਚ ਲੋਕਾਂ ਦੇ ਹੋਰ ਨਿੱਜੀ ਕੈਮਰਿਆਂ ਤੋਂ ਮਿਲੀਆਂ ਵੀਡੀਓ ਅਤੇ ਇਹਨਾਂ ਸਰਕਾਰੀ ਕੈਮਰਿਆਂ ਦੀ ਵੀਡੀਓ ਵਿੱਚ ਬਹੁਤ ਅੰਤਰ ਹੈ।

ਸਿੱਟ ਨੇ ਕਿਹਾ ਹੈ ਕੇ ਦੁਕਾਨਾਂ ਅਤੇ ਘਰਾਂ ਦੇ ਨਿੱਜੀ ਕੈਮਰਿਆਂ ਤੋਂ ਮਿਲੀਆਂ ਵੀਡੀਓ ਦੇ ਵਿੱਚ ਪੁਲਿਸ ਕਰਮੀਆਂ ਵੱਲੋਂ ਕੀਤੇ ਲਾਠੀਚਾਰਜ ਅਤੇ ਗੋਲੀਬਾਰੀ ਦੇ ਸਾਫ ਸਬੂਤ ਹਨ। ਸਿੱਟ ਦੇ ਅਨੁਸਾਰ ਪੁਲਿਸ ਦੇ ਵੱਲੋਂ ਫਾਇਰਿੰਗ ਤੋਂ ਪਹਿਲਾ ਡਿਊਟੀ ਮੈਜਿਸਟਰੇਟ ਦੀ ਇਜਾਜਤ ਵੀ ਨਹੀਂ ਲਈ ਗਈ ਅਤੇ ਡਿਊਟੀ ਮੈਜਿਸਟਰੇਟ ਨੇ ਸਿੱਟ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕੇ ਉਸਦੀ ਇਜਾਜਤ ਲੈਣ ਦੀ ਬਜਾਏ ਪੁਲਿਸ ਦੇ ਵੱਲੋਂ ਉਸਨੂੰ ਉਲਟਾ ਹੁਕਮ ਦੇ ਕੇ ਆਗਿਆ ਦੇਣ ਦਾ ਦਬਾਅ ਬਣਾਇਆ ਗਿਆ ਸੀ।