Loading the player...

ਇਨ੍ਹਾਂ ਮੁੰਡਿਆਂ ਨੇ ਰੱਖੀਆਂ ਨੇ HIGH END YAARIYAN...

Last Updated: Feb 20 2019 13:17

ਪੰਜਾਬੀ ਫਿਲਮ ਇੰਡਸਟਰੀ ਦਿਨ ਪ੍ਰਤੀ ਦਿਨ ਤਰੱਕੀ ਕਰ ਰਹੀ ਹੈ। 22 ਫਰਵਰੀ 2019 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਫਿਲਮ 'High End Yaariyan' ਲੱਗ ਰਹੀ ਹੈ। ਜਿਸ ਵਿੱਚ ਤੁਹਾਨੂੰ ਰਣਜੀਤ ਬਾਵਾ, ਜੱਸੀ ਗਿੱਲ, ਨਿੰਜਾ, ਆਰੂਸ਼ੀ ਸ਼ਰਮਾ, ਨਵਨੀਤ ਕੌਰ ਢਿੱਲੋਂ ਅਤੇ ਮੁਸਕਾਨ ਸੇਠੀ ਦੇਖਣ ਨੂੰ ਮਿਲਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਨੇ ਜਿਨ੍ਹਾਂ ਨੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਹਿੱਟ ਪੰਜਾਬੀ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ।