ਸ਼ਹਿਰ ਨੂੰ ਬਣਾਇਆ ਜਾਵੇਗਾ ਰਹਿਣ ਲਾਇਕ, ਬਿਨਾ ਪੱਖਪਾਤ ਹੋਵੇਗਾ ਵਿਕਾਸ- ਸੰਦੀਪ ਜਾਖੜ

Last Updated: Feb 12 2019 18:19
Reading time: 1 min, 32 secs

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਨਿਰਦੇਸ਼ਾਂ ਮੁਤਾਬਿਕ ਸ਼ਹਿਰ ਅਤੇ ਪਿੰਡਾਂ 'ਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦੇ ਹੋਏ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਅੱਜ ਸੁੰਦਰ ਨਗਰੀ ਗਲੀ ਨੰਬਰ 4 ਅਤੇ ਵਾਰਡ ਨੰ: 31 'ਚ ਚਿੰਤਪੂਰਣੀ ਮੰਦਰ ਵਾਲੀ ਗਲੀ ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਆਪਣੇ ਸੰਬੋਧਨ 'ਚ ਸੰਦੀਪ ਜਾਖੜ ਨੇ ਕਿਹਾ ਕਿ ਸਾਲ 2002 ਤੋਂ ਸਾਲ 2007 ਤੱਕ ਆਪਣੇ ਕਾਰਜਕਾਲ ਦੌਰਾਨ ਸੁਨੀਲ ਜਾਖੜ ਨੇ ਕਾਂਗਰਸ ਬੋਰਡ ਵਾਲੇ ਨਗਰ ਕੌਂਸਲ ਦੇ ਜਰੀਏ ਨਰਕ ਦੀ ਹਾਲਤ 'ਚ ਪੁੱਜ ਚੁੱਕੇ ਸ਼ਹਿਰ ਨੂੰ ਰਹਿਣ ਲਾਇਕ ਬਣਾਇਆ ਸੀ।

ਆਪਣੇ ਕਾਰਜਕਾਲ ਦੌਰਾਨ ਜਾਖੜ ਨੇ ਨਾ ਸਿਰਫ ਗਲੀਆਂ ਨੂੰ ਪੱਕਾ ਕਰਵਾਇਆ ਸਗੋਂ ਸਟ੍ਰੀਟ ਲਾਈਟਾਂ, ਪਾਣੀ ਅਤੇ ਸੀਵਰੇਜ ਵਿਵਸਥਾ ਨੂੰ ਵੀ ਚੁੱਸਤ ਦਰੁਸਤ ਕਰਵਾਇਆ, ਪਰ ਅਕਾਲੀ-ਭਾਜਪਾ ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਸ਼ਹਿਰ ਨੂੰ ਰਹਿਣ ਲਾਇਕ ਨਹੀਂ ਬਣਾ ਸਕੀ। ਹੁਣ ਜਦੋਂ ਤੋਂ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਸ਼ਹਿਰ ਦੇ ਰੁਕੇ ਕਾਰਜ ਸ਼ੁਰੂ ਹੋ ਚੁੱਕੇ ਹਨ ਅਤੇ ਸ਼ਹਿਰ ਦਾ ਵਿਕਾਸ ਤੇਜੀ ਨਾਲ ਹੋ ਰਿਹਾ ਹੈ। ਕਾਂਗਰਸ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ 'ਤੇ ਵੀ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਹਰ ਇੱਕ ਪਿੰਡ ਵਿੱਚ ਕੱਚੀ ਸੜਕਾਂ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ ਅਤੇ ਗਲੀਆਂ ਅਤੇ ਨਾਲੀਆਂ ਬਣਵਾਈਆਂ ਜਾ ਰਹੀਆਂ ਹਨ।

ਇਸ ਮੌਕੇ 'ਤੇ ਸੰਦੀਪ ਜਾਖੜ ਨੇ ਕਿਹਾ ਕਿ ਇਸ ਲੜੀ ਦੇ ਤਹਿਤ ਅੱਜ ਸੁੰਦਰ ਨਗਰੀ ਵਿੱਚ ਕਰੀਬ 1400 ਫੁੱਟ ਇੰਟਰਲਾਕਿੰਗ ਸੜਕ ਦੀ ਉਸਾਰੀ ਕਰੀਬ 22.84 ਲੱਖ ਰੁਪਏ ਦੀ ਲਾਗਤ ਅਤੇ ਵਾਰਡ ਨੰ: 31 ਵਿੱਚ ਚਿੰਤਪੂਰਣੀ ਮੰਦਰ ਵਾਲੀ ਗਲੀ ਵਿੱਚ ਕਰੀਬ 646 ਫੁੱਟ ਇੰਟਰਲਾਕਿੰਗ ਸੜਕ ਦੀ ਉਸਾਰੀ ਕਰੀਬ 11.19 ਲੱਖ ਰੁਪਏ ਤੋਂ ਸ਼ੁਰੂ ਕਰਵਾਈ ਗਈ। ਇਸ ਮੌਕੇ 'ਤੇ ਵਾਰਡ ਨੰਬਰ 7 ਦੀ ਕੌਂਸਲਰ ਰਾਧਾ ਬਠਲਾ ਅਤੇ ਉਨ੍ਹਾਂ ਦੇ ਪਤੀ ਮੰਗਤ ਰਾਏ ਬਠਲਾ ਨੇ ਸੰਦੀਪ ਜਾਖੜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਦਾ ਵਿਕਾਸ ਹਮੇਸ਼ਾ ਹੀ ਕਾਂਗਰਸ ਪਾਰਟੀ ਵੱਲੋਂ ਹੀ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਵਾਰਡ ਨੰ: 31 ਦੀ ਕੌਂਸਲਰ ਸੁਨੀਤਾ ਰਾਣੀ ਅਤੇ ਕਾਂਗਰਸੀ ਆਗੂ ਸੁਭਾਸ਼ ਧੋਲਿਆ, ਰਾਜਾ ਨਾਗਪਾਲ, ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠੱਠਈ, ਸ. ਗੁਰਬਚਨ ਸਿੰਘ ਸਰਾਂ ਆਦਿ ਵਾਰਡ ਵਾਸੀ ਮੌਜੂਦ ਸਨ।