ਜੀ.ਓ.ਜੀ ਮੈਂਬਰਾਂ ਨੇ ਐਸ.ਡੀ.ਐਮ ਨੂੰ ਦੱਸੀਆਂ ਕਮੀਆਂ ਤੇ ਸਮੱਸਿਆਵਾਂ

Last Updated: Feb 12 2019 18:19
Reading time: 0 mins, 49 secs

ਸਰਕਾਰ ਦੀ ਤੀਸਰੀ ਅੱਖ ਵਾਂਗ ਕੰਮ ਕਰ ਰਹੇ ਜੀ.ਓ.ਜੀ ਦੇ ਮੈਂਬਰਾਂ ਨੇ ਕਈ ਤਰ੍ਹਾਂ ਦੀਆਂ ਲੋਕਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦੇ ਸਬੰਧ 'ਚ ਅੱਜ ਉਪਮੰਡਲ ਅਧਿਕਾਰੀ ਮੈਡਮ ਪੂਨਮ ਸਿੰਘ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਹਾ। ਸਬ ਡਵੀਜ਼ਨ ਅਬੋਹਰ 'ਚ ਜੀ.ਓ.ਜੀ ਇੰਚਾਰਜ ਕਰਨਲ ਘੁੰਮਣ ਦੀ ਅਗਵਾਈ 'ਚ ਜੀ.ਓ.ਜੀ ਨੇ ਉਪਮੰਡਲ ਅਧਿਕਾਰੀ ਨਾਲ ਮੀਟਿੰਗ ਕਰਕੇ ਇਲਾਕੇ 'ਚ ਆਂਗਣਵਾੜੀ ਕੇਂਦਰਾਂ ਲਈ ਇਮਾਰਤਾਂ ਦੀ ਕਮੀ, ਰਿਕਾਰਡ ਦੇ ਸਹੀ ਤਰੀਕੇ ਨਾਲ ਰੱਖ ਰਖਾਓ ਕਰਨ ਸਣੇ ਕੋਆਪਰੇਟਿਵ ਸੋਸਾਇਟੀਆਂ ਦਾ ਰਿਕਾਰਡ ਸਹੀ ਨਾ ਹੋਣ, ਸਕੂਲਾਂ 'ਚ ਸਫ਼ਾਈ ਵਿਵਸਥਾ ਅਤੇ ਨਸ਼ੇ ਸਬੰਧੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਜੀ.ਓ.ਜੀ ਮੈਂਬਰਾਂ ਨੇ ਆਪਣੇ ਸੁਝਾਅ ਸਣੇ ਇਨ੍ਹਾਂ ਕਮੀਆਂ ਨੂੰ ਦੂਰ ਕਰਵਾਉਣ ਅਤੇ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਰੱਖੀ। ਇਸ ਮੌਕੇ 'ਤੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਜੀ.ਓ.ਜੀ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀਆਂ ਇਨ੍ਹਾਂ ਸਮੱਸਿਆਵਾਂ ਅਤੇ ਕਮੀਆਂ ਸਬੰਧੀ ਪੂਰੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਅਤੇ ਜੋ ਉਨ੍ਹਾਂ ਦੇ ਖੇਤਰ 'ਚ ਆਉਂਦਾ ਹੈ ਉਹ ਉਸਦਾ ਹੱਲ ਕਰਣਗੇ। ਇਸ ਮੀਟਿੰਗ 'ਚ 17 ਜੀ.ਓ.ਜੀ ਮੈਂਬਰਾਂ ਨੇ ਹਿੱਸਾ ਲਿਆ।