ਵਾਇਰਲ ਹੋਏ 65 ਸਾਲ ਦੇ ਬਜ਼ੁਰਗ ਤੇ 23 ਸਾਲ ਦੀ ਕੁੜੀ ਦੇ ਵਿਆਹ ਦੇ ਬਾਅਦ ਹੁਣ ਬਜ਼ੁਰਗ ਲਈ ਸਮਾਜ ਦੇ ਮਿਹਣੇ ਬਣੇ ਮੁਸ਼ਕਿਲ (ਨਿਊਜ਼ਨੰਬਰ ਖਾਸ ਖਬਰ)

Last Updated: Feb 12 2019 14:32
Reading time: 0 mins, 58 secs

ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਸੰਗਰੂਰ ਦੇ ਇੱਕ 65 ਸਾਲ ਦੇ ਬਜ਼ੁਰਗ ਅਤੇ 23 ਸਾਲ ਦੀ ਕੁੜੀ ਦੇ ਵਿਆਹ ਦੇ ਬਾਅਦ ਹੁਣ ਬਜ਼ੁਰਗ ਦੇ ਲਈ ਸਮਾਜ ਦੇ ਮਿਹਣੇ ਮੁਸ਼ਕਿਲ ਬਣ ਰਹੇ ਹਨ l ਇਸ ਬਜ਼ੁਰਗ ਨੂੰ ਉਸਦੇ ਫੋਨ ਤੇ ਕਾਲ ਕਰਕੇ ਬਹੁਤ ਸਾਰੇ ਲੋਕਾਂ ਵੱਲੋਂ ਤਾਨੇ ਮਿਹਣੇ ਦਿੱਤੇ ਜਾ ਰਹੇ ਹਨ ਅਤੇ ਇਸਦੀ ਇੱਕ ਆਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈl ਜ਼ਿਕਰਯੋਗ ਹੈ ਕੇ ਇਸ ਜੋੜੇ ਨੂੰ ਬੀਤੇ ਦਿਨੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਕਿਉਂਕਿ ਇਹਨਾਂ ਦੇ ਵੱਲੋਂ ਅਦਾਲਤ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ l 

ਜ਼ਿਕਰਯੋਗ ਹੈ ਕੇ ਬੀਤੇ ਦਿਨੀਂ ਸੰਗਰੂਰ ਦੇ ਪਿੰਡ ਬਾਲੀਆਂ ਦੇ ਬਜ਼ੁਰਗ ਸ਼ਮਸ਼ੇਰ ਸਿੰਘ ਜਿਸਦਾ ਕੇ ਜਨਮ 1952 ਦਾ ਹੈ ਨੇ ਲੌਂਗੋਵਾਲ (ਸੰਗਰੂਰ) ਦੀ ਰਹਿਣ ਵਾਲੀ 23 ਸਾਲ ਦੀ ਨਵਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ l ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਨਾਲ ਵਿਆਹੀ ਇਹ ਲੜਕੀ ਅਸਲੀਅਤ ਵਿੱਚ ਉਸਦੇ ਲੜਕੇ ਜਤਿੰਦਰ ਸਿੰਘ ਨਾਲ ਵਿਆਹ ਦੀ ਚਾਹਵਾਨ ਹੈ l ਜਾਣਕਾਰੀ ਅਨੁਸਾਰ ਜਤਿੰਦਰ ਅਤੇ ਉਸਦੀ ਪਹਿਲੀ ਪਤਨੀ ਮਨਪ੍ਰੀਤ ਕੌਰ ਵਿੱਚ ਤਲਾਕ ਦਾ ਅਦਾਲਤੀ ਕੇਸ ਚੱਲਦੇ ਇਹ ਵਿਆਹ ਨਹੀਂ ਹੋ ਸਕਦਾ ਅਤੇ ਇਸੇ ਕਾਰਨ ਜਤਿੰਦਰ ਦੇ ਘਰ ਰਹਿਣ ਲਈ ਇਸ ਲੜਕੀ ਨੇ ਉਸਦੇ ਪਿਤਾ ਨਾਲ ਵਿਆਹ ਕਰਵਾਇਆ ਦੱਸਿਆ ਜਾਂਦਾ ਹੈ l