ਰਾਹੁਲ ਗਾਂਧੀ ਦੇ ਨਵੇਂ ਐਲਾਨ ਨੇ ਪਾਇਆ ਲੋਕ ਸਭਾ ਦਾਅਵੇਦਾਰਾਂ ਨੂੰ ਦੁਚਿੱਤੀ 'ਚ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 12 2019 13:57
Reading time: 0 mins, 51 secs

ਕਾਂਗਰਸ ਦੇ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਕੋਈ ਵੀ ਵਿਧਾਇਕ, ਰਾਜ ਸਭਾ ਮੈਂਬਰ ਜਾਂ ਕਿਸੇ ਪਰਿਵਾਰ ਵਿੱਚੋਂ ਦੂਜਾ ਮੈਂਬਰ ਟਿਕਟ ਦਾ ਦਾਅਵੇਦਾਰ ਨਹੀਂ ਹੋਵੇਗਾ। ਅਜਿਹਾ ਹੀ ਕੁਝ ਐਲਾਨ ਕਾਂਗਰਸ ਹਾਈਕਮਾਨ ਦੇ ਵੱਲੋਂ ਲੋਕ ਸਭਾ ਦੇ ਲਈ ਕੀਤੇ ਜਾਣ ਦੀ ਅਫ਼ਵਾਹ ਨੇ ਜ਼ੋਰ ਫੜ ਲਿਆ ਹੈ ਅਤੇ ਇਹ ਅਫ਼ਵਾਹ ਸੱਚ ਹੋਣ ਦੇ ਪੂਰੇ-ਪੂਰੇ ਆਸਾਰ ਹਨ। ਇਸ ਐਲਾਨ ਦੇ ਨਾਲ ਕਾਂਗਰਸ ਵੱਲੋਂ ਪੰਜਾਬ ਦੀਆਂ 13 ਸੀਟਾਂ ਲਈ ਦਾਅਵੇਦਾਰੀਆਂ ਕਰਨ ਵਾਲੇ ਕਰੀਬ 160 ਲੋਕ ਵਿੱਚੋਂ ਜ਼ਿਆਦਾਤਰ ਦੇ ਉਮੀਦਵਾਰ ਬਣਨ ਦੇ ਸੁਪਨਿਆਂ ਤੇ ਪਾਣੀ ਫਿਰ ਗਿਆ ਹੈ।

ਜ਼ਿਕਰਯੋਗ ਹੈ ਕਿ ਇਹਨਾਂ 160 ਦਾਅਵੇਦਾਰਾਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੇ ਹਨ ਜੋ ਕਿ ਖ਼ੁਦ ਕਿਸੇ ਅਹੁਦੇ ਤੇ ਹਨ ਅਤੇ ਜਾਂ ਫਿਰ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਪਹਿਲਾਂ ਹੀ ਵਿਧਾਇਕ ਜਾਂ ਰਾਜ ਸਭਾ ਮੈਂਬਰ ਹੈ। ਅਜਿਹੇ ਦੇ ਵਿੱਚ ਜੇਕਰ ਕਾਂਗਰਸ ਆਪਣੇ ਇਸ ਫ਼ੈਸਲੇ ਨੂੰ ਸੱਚ ਵਿੱਚ ਲਾਗੂ ਕਰਦੀ ਹੈ ਤਾਂ ਸਾਰੇ ਹੀ ਸਮੀਕਰਨ ਬਦਲਣ ਦੀ ਸੰਭਾਵਨਾ ਹੈ। ਇਸ ਫ਼ਾਰਮੂਲੇ ਦੇ ਲਾਗੂ ਹੋਣ ਨਾਲ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ, ਚੰਡੀਗੜ੍ਹ ਤੋਂ ਨਵਜੋਤ ਕੌਰ ਸਿੱਧੂ ਅਤੇ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਜਿਹੇ ਵੱਡੇ ਨਾਵਾਂ ਦੀ ਚੋਣ ਲੜਨ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ।