ਅਧਿਆਪਕਾਂ ਦੇ ਬਾਅਦ ਨਰਸਾਂ ਨੇ ਵੀ ਕੀਤਾ ਕੈਪਟਨ ਸਰਕਾਰ ਦੇ ਖਿਲਾਫ਼ ਸੰਘਰਸ਼ ਤੇਜ਼!!

Last Updated: Feb 11 2019 15:02
Reading time: 0 mins, 48 secs

ਕੇਵਲ ਅਧਿਆਪਕ ਹੀ ਨਹੀਂ ਬਲਕਿ ਨਰਸਾਂ ਨੇ ਵੀ ਕੈਪਟਨ ਸਰਕਾਰ ਦੇ ਖਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ। ਲਗਭਗ ਇੱਕ ਹਫ਼ਤੇ ਤੋਂ ਰਜਿੰਦਰਾ ਹਸਪਤਾਲ ਦੀ ਚਾਰਦੀਵਾਰੀ ਦੇ ਅੰਦਰ ਸੰਘਰਸ਼ ਕਰ ਰਹੀਆਂ ਨਰਸਾਂ ਅੱਜ ਸੜਕਾਂ ਤੇ ਉਤਰ ਆਈਆਂ। ਹੁਣ ਉਨ੍ਹਾਂ ਨੂੰ ਚੌਥਾ ਦਰਜਾ ਮੁਲਾਜ਼ਮਾਂ ਦਾ ਵੀ ਸਾਥ ਮਿਲ ਗਿਆ ਹੈ।

ਨਰਸਾਂ ਤੇ ਦਰਜਾ ਚਾਰ ਕਰਮਚਾਰੀਆਂ ਨੇ ਅੱਜ ਸਵੇਰੇ ਪਟਿਆਲਾ ਦੇ ਫ਼ੁਆਰਾ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਦੱਬ ਕੇ ਪਿੱਟ ਸਿਆਪਾ ਕੀਤਾ। ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਇਹ ਨਰਸਾਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ, ਜੇਕਰ ਕਾਂਗਰਸ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦੇਣਗੀਆਂ।

ਇਸ ਮੌਕੇ ਤੇ ਨਰਸਿੰਗ ਯੂਨੀਅਨ ਆਗੂਆਂ ਨੇ ਕਿਹਾ ਕਿ, ਕੈਪਟਨ ਸਰਕਾਰ ਕਲਮਾਂ ਵਾਲਿਆਂ ਦੇ ਹੀ ਡਾਂਗ ਫ਼ੇਰ ਗਈ, ਜੇਕਰ ਨਰਸਾਂ ਆਪਣੀ ਆਈ ਤੇ ਆ ਗਈਆਂ ਤਾਂ ਉਹ ਕਾਂਗਰਸ ਸਰਕਾਰ ਦੇ ਇਹੋ ਜਿਹਾ ਟੀਕਾ ਲਗਾਉਣਗੀਆਂ ਕਿ, ਨਾ ਹੀ ਉਹ ਉੱਠਣ ਜੋਗੇ ਰਹਿਣਗੇ ਤੇ ਨਾ ਹੀ ਬੈਠਣ ਜੋਗੇ।