ਸਿਵਲ ਸਰਜਨ ਫਿਰੋਜ਼ਪੁਰ ਦਾ ਡਾ. ਸੰਜੀਵ ਕੁਮਾਰ ਗੁਪਤਾ ਨੇ ਸੰਭਾਲਿਆ ਅਹੁਦਾ

Last Updated: Feb 11 2019 14:19

ਸਿਵਲ ਸਰਜਨ ਫਿਰੋਜ਼ਪੁਰ ਦਾ ਡਾਕਟਰ ਸੰਜੀਵ ਕੁਮਾਰ ਗੁਪਤਾ ਨੇ ਅੱਜ ਅਹੁਦਾ ਸੰਭਾਲ ਲਿਆ। ਦੱਸ ਦੇਈਏ ਕਿ ਡਾਕਟਰ ਸੰਜੀਵ ਕੁਮਾਰ ਗੁਪਤਾ ਇਸ ਤੋਂ ਪਹਿਲਾਂ ਬਤੌਰ ਏ.ਸੀ.ਐਸ. ਦਫ਼ਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਪਿਛਲੇ 3 ਸਾਲ ਤੋਂ ਸੇਵਾਵਾਂ ਨਿਭਾ ਰਹੇ ਸਨ। ਸਰਕਾਰ ਨੇ ਡਾਕਟਰ ਸੰਜੀਵ ਦੇ ਕੰਮ ਕਾਜ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸਿਵਲ ਸਰਜਨ ਫਿਰੋਜ਼ਪੁਰ ਦਾ ਚਾਰਜ ਦਿੱਤਾ ਹੈ। ਇਸ ਮੌਕੇ ਤੇ ਨਵ-ਨਿਯੁਕਤ ਸਿਵਲ ਸਰਜਨ ਡਾਕਟਰ ਸੰਜੀਵ ਕੁਮਾਰ ਗੁਪਤਾ ਦਾ ਸਵਾਗਤ ਕਰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਮੇਨੇਜਰ ਹਰੀਸ਼ ਕਟਾਰੀਆ, ਰਵੀ ਚੋਪੜਾ ਅਕਾਊਂਟੈਂਟ ਐਨ.ਐਚ.ਐਮ. ਅਤੇ ਸਮੂਹ ਐਨ.ਐਚ.ਐਮ. ਸਟਾਫ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।