ਯਾਦਗਾਰੀ ਰਿਹਾ ਕਪੂਰਥਲਾ ਦਾ ਇਤਿਹਾਸਕ ਬਸੰਤ ਮੇਲਾ

Last Updated: Feb 11 2019 12:57
Reading time: 1 min, 35 secs

ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਨਗਰ ਕੌਂਸਲ ਕਪੂਰਥਲਾ ਵੱਲੋਂ ਸਥਾਨਕ ਸ਼ਾਲੀਮਾਰ ਬਾਗ ਵਿਖੇ ਕਰਵਾਏ 97ਵੇਂ ਬਸੰਤ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਾਰਿਆਂ ਨੂੰ ਬਸੰਤ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਣਦੇਖੀ ਕਾਰਨ ਇਹ ਇਤਿਹਾਸਕ ਮੇਲਾ ਕਾਫੀ ਸਮੇਂ ਤੋਂ ਨਹੀਂ ਲੱਗਿਆ ਸੀ, ਪਰੰਤੂ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।

ਮੇਲੇ ਦਾ ਸ਼ੁੱਭ ਆਰੰਭ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਕੀਤਾ। ਨਗਰ ਕੌਂਸਲ ਪ੍ਰਧਾਨ ਅੰਮ੍ਰਿਤਪਾਲ ਕੌਰ ਅਤੇ ਬਸੰਤ ਮੇਲਾ ਕਮੇਟੀ ਦੇ ਚੇਅਰਮੈਨ ਹਰਨੇਕ ਸਿੰਘ ਹਰੀ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਭੂਸ਼ਨ ਗੋਇਲ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਮੇਲੇ ਵਿੱਚ ਪ੍ਰਸਿੱਧ ਕਲਾਕਾਰ ਮਿਸ ਪੂਜਾ, ਹਾਸਰਸ ਕਲਾਕਾਰ ਭੋਟੂ ਸ਼ਾਹ ਤੇ ਕਵਿਤਾ ਭੱਲਾ, ਦਿਲਜਾਨ ਅਤੇ ਹਰਮਨ ਸ਼ਾਹ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਨੂੰ ਬੰਨੀ ਰੱਖਿਆ। ਇਸ ਤੋਂ ਇਲਾਵਾ ਮੁਟਿਆਰਾਂ ਨੇ ਗਿੱਧੇ ਦੀਆਂ ਧਮਾਲਾਂ ਨਾਲ ਖੂਬ ਵਾਹ-ਵਾਹ ਖੱਟੀ।

ਇਸ ਮੌਕੇ ਜਲੰਧਰ ਤੋਂ ਵਿਧਾਇਕ ਸੁਸ਼ੀਲ ਰਿੰਕੂ, ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਬੀਰ ਰਾਣੀ ਸੋਢੀ, ਜੁਆਇੰਟ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਪਰਮਜੀਤ ਸਿੰਘ, ਮੇਲਾ ਕਮੇਟੀ ਮੈਂਬਰ ਸਤਨਾਮ ਸਿੰਘ ਵਾਲੀਆ, ਬਲਬੀਰ ਸਿੰਘ ਵਾਲੀਆ, ਸਰਬਜੀਤ ਕੌਰ, ਬਿਮਲਾ ਦੇਵੀ ਤੇ ਰਣਜੀਤ ਕੌਰ, ਮੁੱਖ ਸਲਾਹਕਾਰ ਦਵਿੰਦਰ ਪਾਲ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਮਨੋਜ ਭਸੀਨ, ਮਨੀਸ਼ ਅਗਰਵਾਲ, ਵੰਦਨਾ ਅਗਰਵਾਲ, ਸੁਖਵਿੰਦਰ ਕੌਰ, ਛੱਜਾ ਸਿੰਘ, ਜੀਆ ਲਾਲ ਨਾਹਰ, ਮਨਜੀਤ ਸਿੰਘ ਨਿੱਝਰ, ਮਨਪ੍ਰੀਤ ਸਿੰਘ ਮਾਂਗਟ, ਵਿਸ਼ਾਲ ਸੋਨੀ, ਰਜਿੰਦਰ ਕੌੜਾ, ਨਰਿੰਦਰ ਮਨਸੂ, ਗੋਰਾ ਗਿੱਲ, ਅਸ਼ਵਨੀ ਪਿੰਕੀ, ਸੱਤਪਾਲ ਮਹਿਰਾ, ਬਲਬੀਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ, ਅਮਰਜੀਤ ਸੈਦੋਵਾਲ, ਅੰਮ੍ਰਿਤਪਾਲ ਸਿੰਘ ਗਿੱਲ, ਜੋਗਿੰਦਰ ਬਿੱਲੂ, ਪਵਨ ਸੂਦ, ਕਰਨ ਮਹਾਜਨ, ਜੀਤ ਥਾਪਾ, ਰਾਜਵੀਰ ਬਾਵਾ, ਰਵਿੰਦਰ ਕਾਕੂ, ਹਜ਼ਾਰਾ ਸਿੰਘ ਬਾਜਵਾ, ਦਵਿੰਦਰ ਪਾਲ, ਗੋਪੀ ਆਰੀਆਂਵਾਲ, ਇੰਦਰਜੀਤ ਸਿੰਘ ਨੱਥੂਚਾਹਲ, ਬਿਕਰਮਜੀਤ ਸਿੰਘ, ਕਿੱਕੀ ਵਾਲੀਆ, ਅਰੁਣ ਜਲੋਟਾ, ਵਿਜੇ ਅਗਰਵਾਲ, ਸੰਨੀ ਅਗਰਵਾਲ, ਬਲਬੀਰ ਸਿੰਘ ਬੀਰਾ, ਸ਼ਿਵ ਵਧਵਾ, ਹਰਭਜਨ ਵਿਰਦੀ, ਅਜਮੇਰ ਸਿੰਘ ਸੰਨੀ ਤੋਂ ਇਲਾਵਾ ਕੌਂਸਲਰ, ਅਧਿਕਾਰੀ, ਨਗਰ ਕੌਂਸਲ ਸਟਾਫ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।