'ਚੰਡੋਲ' ਨੇ ਸਾੜੀ ਸਪੇਅਰ ਪਾਰਟਸ ਦੀ ਦੁਕਾਨ!!!

Last Updated: Feb 11 2019 12:54
Reading time: 0 mins, 51 secs

ਬੀਤੇ ਦਿਨ ਬਸੰਤ ਦਾ ਤਿਉਹਾਰ ਜਿੱਥੇ ਪੂਰੇ ਭਾਰਤ ਦੇ ਅੰਦਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਉੱਥੇ ਹੀ ਬਸੰਤ ਦੇ ਤਿਉਹਾਰ ਮੌਕੇ ਚੀਨੀ ਡੋਰ ਦੀ ਵੀ ਖੁੱਲ ਕੇ ਵਰਤੋਂ ਹੋਈ। ਕੱਲ੍ਹ ਸਾਰਾ ਦਿਨ ਉੱਡੇ ਚੀਨੀ ਡੋਰ ਨਾਲ ਪਤੰਗ ਇਹ ਸਾਬਤ ਕਰ ਰਹੇ ਸਨ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮ ਉਕਤ ਚੀਨੀ ਡੋਰ ਦੇ ਚੜ੍ਹਨ ਨਾਲ ਹੀ ਉੱਡ ਪੁੱਡ ਪਏ। ਦੱਸ ਦੇਈਏ ਕਿ ਬੀਤੇ ਦਿਨ ਬਸੰਤ ਖ਼ਤਮ ਹੋਣ ਦੀ ਦੇਰ ਸ਼ਾਮ ਲੋਕਾਂ ਦੇ ਵੱਲੋਂ ਆਪਣੇ ਆਪਣੇ ਘਰ ਦੀਆਂ ਛੱਤਾਂ ਤੋਂ ਆਸਮਾਨ ਨੂੰ ਰੰਗੀਲਾ ਕਰਨ ਲਈ 'ਚੰਡੋਲਾਂ' ਛੱਡੀਆਂ ਗਈਆਂ। 

ਫ਼ਿਰੋਜ਼ਪੁਰ ਕੈਂਟ ਵਿਖੇ ਛੱਡੀ ਗਈ ਆਸਮਾਨ ਵਿੱਚ ਚੰਡੋਲ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਤਬਾਹ ਕਰ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗੀ ਚੰਡੋਲ ਫ਼ਿਰੋਜ਼ਪੁਰ ਕੈਂਟ ਥਾਣੇ ਦੇ ਨਜ਼ਦੀਕ ਬਣੀ ਇੱਕ ਸਪੇਅਰ ਪਾਰਟਸ ਦੀ ਦੁਕਾਨ ਦੇ ਉੱਪਰ ਡਿੱਗ ਪਈ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸਪੇਅਰ ਪਾਰਟਸ ਦਾ ਸਮਾਨ ਸੜ ਗਿਆ, ਉੱਥੇ ਹੀ ਆਸ ਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਸਾਰ ਕੈਂਟ ਬੋਰਡ ਦੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ।