ਖ਼ੁਦ ਬਿਨ੍ਹਾਂ ਕਾਨੂੰਨ ਦੀ ਪਾਲਣਾ ਕਰੇ ਕਿਵੇਂ ਕਰਨਗੇ ਮਜੀਠੀਆ ਨੌਜਵਾਨਾਂ ਨੂੰ ਪ੍ਰੇਰਿਤ

Last Updated: Feb 11 2019 12:38

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫੇਰ ਸੁਰਖ਼ੀਆਂ ਵਿੱਚ ਆ ਗਏ ਹਨ ਅਤੇ ਇਸ ਵਾਰ ਤਾਂ ਆਪਣੇ ਬਚਾਅ ਵਿੱਚ ਵੀ ਉਹ ਕੋਈ ਵੀ ਦਾਅਵਾ ਨਹੀਂ ਕਰ ਪਾ ਰਹੇ ਹਨ। ਦੱਸਣਯੋਗ ਹੈ ਕਿ ਮਜੀਠੀਆ ਵੱਲੋਂ ਲੰਘੀ ਸ਼ਨੀਵਾਰ ਨੂੰ ਗੋਰਾਇਆ ਹਲਕੇ ਦੇ ਵਿੱਚ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਅਕਾਲੀ ਦਲ ਦੇ ਉਦੇਸ਼ ਆਮ ਲੋਕਾਂ ਅੱਗੇ ਰੱਖੇ ਗਏ। ਪਰ ਲੋਕੀ ਵੀ ਅੰਨ੍ਹੇ ਨਹੀਂ ਹਨ ਇਹ ਉਸ ਵਕਤ ਸਾਬਿਤ ਹੋ ਗਿਆ ਜਦੋਂ ਲੋਕਾਂ ਨੇ ਮਜੀਠੀਆ ਨਾਲ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦੇ ਹੈਲਮਟ ਤੋਂ ਬਿਨ੍ਹਾਂ ਹੋਣ ਤੇ ਸਵਾਲ ਖੜੇ ਕਰ ਦਿੱਤੇ। ਇਸ ਤੋਂ ਬਾਅਦ ਇੰਟਰਨੈੱਟ ਦਾ ਦੌਰ ਹੈ ਅਜਿਹੇ ਵਿੱਚ ਹੋਰ ਕਈ ਲੋਕਾਂ ਅਤੇ ਮਾਹਿਰ ਲੇਖਕਾਂ ਕੋਲ ਇਹ ਗੱਲ ਪਹੁੰਚੀ ਤਾਂ ਇਸ ਮੁੱਦੇ ਨੂੰ ਚਰਚੇ ਵਿੱਚ ਲਿਆਇਆ ਗਿਆ ਕਿ ਆਖ਼ਿਰ ਖ਼ੁਦ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਮਜੀਠੀਆ ਸੂਬੇ ਦੇ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਤ ਕਰਨਗੇ। ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਕੋਈ ਵੀ ਜਵਾਬ ਹਾਲੇ ਬਿਕਰਮ ਸਿੰਘ ਮਜੀਠੀਆ ਵੱਲੋਂ ਨਹੀਂ ਦਿੱਤਾ ਗਿਆ ਹੈ ਅਤੇ ਇਸ ਦਾ ਕੋਈ ਜਵਾਬ ਬਣਦਾ ਵੀ ਨਹੀਂ ਕਿਉਂਕਿ ਰੈਲੀ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਕੱਢੀ ਗਈ ਸੀ ਅਤੇ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਸੀ ਕਿ ਨੌਜਵਾਨਾਂ ਨੂੰ ਹੈਲਮਟ ਪਾਉਣ ਲਈ ਆਖਿਆ ਜਾਵੇ।