Loading the player...

ਸਕੂਲਾਂ ਦੀ ਮਨਮਾਨੀ ਦੇ ਚਲਦੇ ਬੱਚਿਆਂ ਦੇ ਮਾਤਾ-ਪਿਤਾ ਨੇ ਜਤਾਇਆ ਰੋਸ (ਨਿਊਜ਼ਨੰਬਰ ਖਾਸ ਖਬਰ)

Last Updated: Feb 09 2019 17:28

ਬੱਚਿਆਂ ਦੀ ਪੜ੍ਹਾਈ ਦਾ ਸਾਲ ਖਤਮ ਹੋਣ ਨੂੰ ਹੈ ਅਤੇ ਇੱਕ ਵਾਰ ਮੁੜ ਨਿਜੀ ਸਕੂਲਾਂ ਵੱਲੋਂ ਮਨਮਾਨੀ ਕਰਦੇ ਹੋਏ ਫੀਸਾਂ ਵਿੱਚ ਇਜ਼ਾਫਾ ਕੀਤਾ ਗਿਆ ਹੈ। ਜਿਸਦੇ ਚਲਦੇ ਬੱਚਿਆਂ ਦੇ ਮਾਤਾ-ਪਿਤਾ 'ਚ ਰੋਸ ਦੀ ਲਹਿਰ ਹੈ ਅਤੇ ਸਕੂਲਾਂ ਦੀ ਮਨਮਾਨੀ ਦੇ ਚਲਦੇ ਬੱਚਿਆਂ ਦੇ ਮਾਤਾ-ਪਿਤਾ ਨੇ ਨਿਜੀ ਸਕੂਲ ਦੇ ਬਾਹਰ ਰੋਸ ਵਜੋਂ ਸਕੂਲ ਪ੍ਰਬੰਧਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਪਠਾਨਕੋਟ ਜੰਮੂ ਲਿੰਕ ਰੋਡ ਨੂੰ ਬੰਦ ਕਰਕੇ ਸਕੂਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਨਿਜੀ ਸਕੂਲਾਂ ਵੱਲੋਂ ਮਨਮਾਣੇ ਤਰੀਕੇ ਨਾਲ ਵਧਾਈ ਗਈ ਫੀਸ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਸਕੂਲੀ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਸਾਲ ਸਕੂਲ ਪ੍ਰਬੰਧਨ ਵੱਲੋਂ ਸਕੂਲ ਫੀਸਾਂ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ ਅਤੇ ਮਨਮਾਣੇ ਤਰੀਕੇ ਨਾਲ ਦਾਖਲਾ ਫੀਸ ਲਈ ਜਾ ਰਹੀ ਹੈ ਅਤੇ ਜਦ ਇਸ ਸਬੰਧੀ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਕੋਈ ਵੀ ਸਾਫ ਜਵਾਬ ਨਹੀਂ ਦਿੱਤਾ ਜਾਂਦਾ। ਜਿਸਦੇ ਚਲਦੇ ਅੱਜ ਸਾਡੇ ਵੱਲੋਂ ਸਕੂਲ ਪ੍ਰਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਲੋਕਾਂ ਨੇ ਸੂਬਾ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਨਿਜੀ ਸਕੂਲਾਂ ਨੂੰ ਲੈ ਕੇ ਪਾਲਿਸੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਨਿੱਜੀ ਸਕੂਲਾਂ ਦੀ ਮਨਮਾਨੀ ਦਾ ਸ਼ਿਕਾਰ ਨਾ ਹੋਣਾ ਪਵੇ।

ਦੂਜੇ ਪਾਸੇ ਜਦ ਇਸ ਸਬੰਧੀ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡੇ ਵੱਲੋਂ ਟ੍ਰਾਂਸਪੋਰਟ ਮੁਤਲਕ ਬੱਚਿਆਂ ਦੇ ਮਾਤਾ-ਪਿਤਾ ਨਾਲ ਮੀਟਿੰਗ ਰੱਖੀ ਗਈ ਸੀ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਦੂਜੇ ਪਾਸੇ ਜਦ ਉਨ੍ਹਾਂ ਵੱਲੋਂ ਫੀਸ 'ਚ ਕੀਤੇ ਵਾਧੇ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰ ਸਾਲ ਸਾਡੇ ਵੱਲੋਂ 8 ਫੀਸਦੀ ਫੀਸ ਵਧਾਈ ਜਾਂਦੀ ਹੈ ਜੋ ਕਿ ਇਸ ਵਾਰ ਵੀ ਵਧਾਈ ਗਈ ਹੈ।