ਹੁਣ ਅਣਅਧਿਕਾਰਿਤ ਉਸਾਰੀਆਂ ਤੇ ਲੱਗੀ ਮੁਕੰਮਲ ਪਾਬੰਦੀ.!!!

Last Updated: Dec 07 2018 13:27

ਸਕੱਤਰ ਸਿੰਘ ਬੱਲ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਸਲਾ ਭੰਭਾਰ ਸ਼ਿਕਾਰ ਮਾਛੀਆ ਅਤੇ ਤਿੱਬੜੀ ਕੈਂਟ ਦੇ ਆਲੇ-ਦੁਆਲੇ 1000 ਵਰਗ ਗਜ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਿਤ ਉਸਾਰੀਆਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 03-02 2019 ਤੱਕ ਲਾਗੂ ਰਹੇਗਾ।

ਇੱਕ ਹੋਰ ਹੁਕਮ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸਕੱਤਰ ਸਿੰਘ ਬੱਲ ਨੇ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਅੰਤਰਰਾਸ਼ਟਰੀ ਬਾਰਡਰ ਭਾਰਤ-ਪਾਕਿ ਸਰਹੱਦ ਦੇ 500 ਮੀਟਰ ਦੇ ਘੇਰੇ ਜਿੱਥੇ ਕੰਡਿਆਲੀ ਲੱਗੀ ਹੋਈ ਹੈ ਅਤੇ 1000 ਮੀਟਰ ਜਿੱਥੇ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਹੈ ਵਿੱਚ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹਰ ਤਰ੍ਹਾਂ ਦੀ ਮੂਵਮੈਂਟ ਲਈ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ। ਇਹ ਹੁਕਮ ਪੁਲਿਸ, ਆਰਮੀ, ਸੀ.ਆਰ.ਪੀ.ਐਫ, ਹੋਮ ਗਾਰਡਜ਼, ਕੇਂਦਰੀ ਐਕਸਾਈਜ਼ ਦੇ ਕਰਮਚਾਰੀ ਅਤੇ ਉਹ ਵਿਅਕਤੀ ਜਿਨ੍ਹਾਂ ਵੱਲੋਂ ਨਿਮਨਹਸਤਾਖਰੀ ਵੱਲੋਂ ਪਰਮਿਟ ਜਾਰੀ ਕੀਤਾ ਗਿਆ ਹੋਵੇ ਤੇ ਲਾਗੂ ਨਹੀਂ ਹੋਏਗਾ। ਇਹ ਹੁਕਮ 3 ਫਰਵਰੀ 2019 ਤੱਕ  ਰਹੇਗਾ।