ਬਾਲ ਸੁਰੱਖਿਆ ਸੇਵਾਵਾਂ ਸਬੰਧੀ ਕੈਂਪ ਲੱਗਾ-ਬਾਲ ਵਿਆਹ ਰੋਕੋ ਐਕਟ ਤੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਦਿੱਤੀ ਜਾਣਕਾਰੀ

Last Updated: Dec 07 2018 13:22

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਨਿਰਦੇਸ਼ਾਂ ਹਿੱਤ ਸਿਵਲ ਹਸਪਤਾਲ ਗੁਰਦਾਸਪੁਰ ਦੁਆਰਾ ਪਬਲਿਕ ਹੈਲਥ ਸੈਂਟਰ, ਭੁੱਲਰ (ਬਟਾਲਾ) ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰੇਸ਼ ਭਗਤ ਦੇ ਸਹਿਯੋਗ ਨਾਲ ਬਲਾਕ ਭੁੱਲਰ ਦੀਆਂ ਸਮੂਹ ਏ.ਐਨ.ਐਮਜ਼, ਆਸ਼ਾ ਫਸੀਲਿਟੇਟਰ ਨੂੰ ਅਡਾਪਸ਼ਨ ਰੈਗੁਲੇਸ਼ਨ 2017, ਜੇ.ਜੇ.ਐਕਟ 2015, ਪੋਕਸੋ ਐਕਟ 2012 ਅਤੇ ਬਾਲ ਸੁਰੱਖਿਆ ਸੇਵਾਵਾਂ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ ਤੋਂ ਹਰਪ੍ਰੀਤ ਕੌਰ (ਬਾਲ ਸੁਰੱਖਿਆ ਅਫਸਰ) ਅਤੇ ਮਿਸ ਰਮਨਪ੍ਰੀਤ ਕੌਰ ਦੁਆਰਾ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਹਰਪ੍ਰੀਤ ਕੌਰ (ਬਾਲ ਸੁਰੱਖਿਆ ਅਫਸਰ) ਵੱਲੋਂ ਕਿਹਾ ਗਿਆ ਕਿ ਪਰਿਵਾਰਿਕ ਅਡਾਪਸ਼ਨ, ਮਤਰਏ ਮਾਪਿਆਂ ਨਾਲ ਸਬੰਧਿਤ ਅਡਾਪਸ਼ਨ, ਅਨਾਥ ਬੇਆਸਰਾ ਸਪੁਰਦੇ ਬੱਚਿਆਂ ਨਾਲ ਸਬੰਧਿਤ ਅਡਾਪਸ਼ਨ ਅਤੇ ਇੰਟਰ ਕੰਟਰੀ ਅਡਾਪਸ਼ਨ ਨਾਲ ਸਬੰਧਿਤ ਅਡਾਪਸ਼ਨਾਂ  ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਨਵੀਂ ਦਿੱਲੀ ਰਾਹੀਂ ਅਡਾਪਸ਼ਨ ਰੈਗੁਲੇਸ਼ਨ 2017 ਅਤੇ ਜੁਵੇਨਾਇਲ ਜਸਟਿਸ ਐਕਟ 2015 ਅਧੀਨ ਕਰਵਾਈਆਂ ਜਾਣ।

ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਅਨਾਥ, ਬੇਆਸਰਾ ਬੱਚਾ ਮਿਲਦਾ ਹੈ ਜਾਂ ਕਿਸੇ ਦੁਆਰਾ ਵੀ ਕੋਈ ਬੱਚਾ ਗੈਰਕਾਨੂੰਨੀ ਢੰਗ ਨਾਲ ਆਪਣੇ ਘਰ ਵਿੱਚ ਰੱਖੇ ਹੋਣ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਗੁਪਤ ਰੂਪ ਵਿੱਚ ਤੁਰੰਤ ਬੱਚਿਆਂ ਦੀ ਚਾਈਲਡ ਹੈਲਪਲਾਇਨ 1098 ਤੇ ਇਸ ਦੀ ਸੂਚਨਾ ਦੇਵੇ।

ਉਪਰੰਤ ਉਨ੍ਹਾਂ ਦੁਆਰਾ ਯੌਨ ਸ਼ੋਸ਼ਨ ਦਾ ਸ਼ਿਕਾਰ ਹੋਏ ਬੱਚਿਆਂ ਦੇ ਮੈਡੀਕਲ ਨਿਰੀਖਣ ਸਬੰਧੀ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਕਿ ਪੋਕਸੋ ਰੂਲਜ਼ 2012 ਅਨੁਸਾਰ ਯੌਨ ਸ਼ੋਸ਼ਨ ਪੀੜਤ ਬੱਚੇ ਦਾ ਮੈਡੀਕਲ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ (ਐਫ.ਆਈ.ਆਰ) ਆਦਿ ਦੀ ਮੰਗ ਕੀਤੇ ਬਿਨਾਂ ਮੈਡੀਕਲ ਅਫਸਰ ਦੁਆਰਾ ਜਲਦ ਤੋਂ ਜਲਦ ਕੀਤਾ ਜਾਵੇਗਾ।

ਬਾਲ ਵਿਆਹ ਰੋਕੋ ਐਕਟ 2006 ਬਾਰੇ ਜਾਣਕਾਰੀ ਦੇਂਦੇ ਹੋਏ ਉਨ੍ਹਾਂ ਦੁਆਰਾ ਕਿਹਾ ਗਿਆ ਕਿ ਜੇਕਰ ਕਿਸੇ ਦੁਆਰਾ 18 ਸਾਲ ਤੋਂ ਘੱਟ ਉਮਰ ਵਾਲੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਿਸੇ ਦੁਆਰਾ ਕਰਵਾਇਆ ਜਾਂਦਾ ਹੈ ਤਾਂ ਵਿਆਹ ਵਿੱਚ ਸ਼ਾਮਿਲ ਲੜਕੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਸਮੇਤ ਹਰੇਕ ਵਿਅਕਤੀ ਇੱਕ ਸਾਲ ਦੀ ਸਜਾ ਅਤੇ 2 ਲੱਖ ਰੁ. ਦੇ ਜੁਰਮਾਨੇ ਦਾ ਪਾਤਰ ਹੋ ਸਕਦਾ ਹੈ।