ਆਈਲੈਟਸ ਕਰਕੇ ਸਾਡੀ ਕਰੀਮ ਦਾ ਵਿਦੇਸ਼ ਜਾਣਾ ਚਿੰਤਾ ਦਾ ਵਿਸ਼ਾ- ਐਸਡੀਐਮ ਟਿਵਾਣਾ

Last Updated: Dec 06 2018 19:12

ਅਕਾਦਮਿਕ ਖੇਤਰ ਦੇ ਇਲਾਕੇ 'ਚ ਮਾਣਮੱਤੀ ਸੰਸਥਾ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਦੇ ਹੋਏ ਪ੍ਰੋਗਰਾਮ ਦਾ ਆਗਾਜ਼ ਸਮਾਂ ਰੌਸ਼ਨ ਕਰਕੇ ਕੀਤਾ। ਸ੍ਰੀਮਤੀ ਸਵਾਤੀ ਟਿਵਾਣਾ ਐਸ.ਡੀ.ਐਮ, ਪਾਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿੱਦਿਅਕ ਤੇ ਖੇਡ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।

ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਸਕਿੱਟ, ਨਾਟਕ, ਲੋਕ ਨਾਚ, ਲੋਕ ਗੀਤ, ਵਾਤਾਵਰਨ ਸਬੰਧੀ ਪ੍ਰੇਰਣਾਤਮਕ ਸਕਿੱਟਾਂ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ। ਜਦਕਿ ਗਿੱਧਾ, ਭੰਗੜਾ, ਸੰਮੀ ਅਤੇ ਭੰਡ ਤੇ ਪਖੰਡੀ ਬਾਬੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਖਚਾਖਚ ਭਰੇ ਪੰਡਾਲ ਵਿੱਚ ਮਾਪਿਆਂ, ਵਿਦਿਆਰਥੀਆਂ ਨੇ ਬੱਚਿਆ ਦੀ ਸ਼ਾਨਦਾਰ ਪੇਸ਼ਕਾਰੀ ਦਾ ਆਨੰਦ ਮਾਣਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।

ਸਮਾਰੋਹ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਸ਼੍ਰੀਮਤੀ ਸਵਾਤੀ ਟਿਵਾਣਾ ਨੇ ਕਿਹਾ ਕਿ ਆਈਲੈਟਸ ਦੀ ਪੜਾਈ ਕਰਕੇ ਸਾਡੇ ਦੇਸ਼ ਦੇ ਭਵਿੱਖ ਨੌਜਵਾਨ ਪੀੜੀ ਅੰਦਰ ਵਿਦੇਸ਼ ਜਾਣ ਦੀ ਤਾਂਘ ਪ੍ਰਬਲ ਹੋਣਾ ਸਾਡੇ ਸਮਾਜ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਡੀ ਕਰੀਮ ਵੱਲੋਂ ਸਕੂਲਾਂ ਕਾਲਜਾਂ ਵਿੱਚੋਂ ਚੰਗੀ ਵਿੱਦਿਆ ਹਾਸਲ ਕਰਕੇ ਦੇਸ਼ 'ਚ ਰਹਿ ਕੇ ਨੌਕਰੀ ਕਰਨ ਦੀ ਬਜਾਏ ਆਈਲੈਟਸ ਕਰਕੇ ਵਿਦੇਸ਼ ਵੱਸਣਾ ਗੰਭੀਰ ਮੁੱਦਾ ਹੈ, ਇਸ ਲਈ ਇਸ ਵਿਸ਼ੇ ਵੱਲ ਗੰਭੀਰਤਾ ਪੂਰਵਕ ਕਦਮ ਚੁੱਕੇ ਜਾਣਾ ਬਹੁਤ ਹੀ ਜ਼ਰੂਰੀ ਹੈ। ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ਼੍ਰੀਮਤੀ ਸਵਾਤੀ ਟਿਵਾਣਾ ਵੱਲੋਂ ਸਕੂਲ ਮੈਗਜ਼ੀਨ "ਆਗਾਜ਼" ਨੂੰ ਵੀ ਰਿਲੀਜ਼ ਕੀਤਾ ਗਿਆ।

ਇਸ ਮੌਕੇ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਮੌਜੂਦਾ ਸਾਲ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਵੱਲੋਂ ਸਕੂਲੀ ਵਿਦਿਆਰਥੀਆਂ ਵੱਲੋਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆ ਦੀ ਰਿਪੋਰਟ ਪੇਸ਼ ਕਰਦੇ ਹੋਏ ਮੁੱਖ ਮਹਿਮਾਨ ਐਸਡੀਐਮ ਸ੍ਰੀਮਤੀ ਸਵਾਤੀ ਟਿਵਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਜੋਗੇਸ਼ਵਰ ਸਿੰਘ ਮਾਂਗਟ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਗੁਰਚਰਨ ਸਿੰਘ ਗਿੱਲ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਵਾਈਸ ਚੇਅਰਮੈਨ ਕੁਲਵੰਤ ਸਿੰਘ, ਐਡੀਸ਼ਨਲ ਸੈਕਟਰੀ ਦਲਵਿੰਦਰ ਸਿੰਘ, ਬਾਬਾ ਹਰਨੇਕ ਸਿੰਘ ਬੁੰਗਾਂ ਸਾਹਿਬ, ਭਾਈ ਅਵਤਾਰ ਸਿੰਘ, ਹਰਜੀਤ ਸਿੰਘ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ, ਗੁਰਨਾਮ ਸਿੰਘ ਅੜੈਚਾ, ਸ੍ਰੀਮਤੀ ਹਰਪ੍ਰੀਤ ਕੌਰ ਆਦਿ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਅਤੇ ਇਲਾਕਾ ਵਾਸੀ ਮੌਜੂਦ ਸਨ।