ਗੰਦਲੇ ਪਾਣੀ ਦੀ ਸਮੱਸਿਆ ਦਾ ਜ਼ਿਲ੍ਹਾ ਪਠਾਨਕੋਟ ਵਿਖੇ ਨਹੀਂ ਹੋ ਰਿਹਾ ਹੱਲ

Last Updated: Dec 06 2018 18:55

ਫ਼ਰੀਦਾ ਨਗਰ ਫੀਡਰ ਨਹਿਰ ਅਤੇ ਮਾਧੋਪੁਰ ਵਿਆਸ ਲਿੰਕ ਨਹਿਰ 'ਚ ਛੱਡੇ ਜਾ ਰਹੇ ਸ਼ਹਿਰ ਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਇਰਿਗਰੇਸ਼ਨ ਡਿਪਾਰਟਮੈਂਟ ਨੇ ਲੀਗਲ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਚਲਦੇ ਵਿਭਾਗ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਸੁਜਾਨਪੁਰ ਦੇ ਈ.ਓ ਦੇ ਖ਼ਿਲਾਫ਼ ਪਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਕਿ ਕੋਰਟ ਵਿੱਚ ਕੇਸ ਲਗਾਇਆ ਗਿਆ ਹੈ। ਜਿੱਥੇ ਯੁਡੀਸ਼ਰੀ ਪਾਵਰਾਂ ਦਾ ਇਸਤੇਮਾਲ ਕਰਦੇ ਹੋਏ ਦੋਹੇ ਵਿਭਾਗਾਂ ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸੀਵਰੇਜ ਟਰੀਟਮੈਂਟ ਪਲਾਂਟ ਪਠਾਨਕੋਟ ਤੋਂ ਪਠਾਨਕੋਟ ਸਿਟੀ ਅਤੇ ਸੁਜਾਨਪੁਰ ਕੌਂਸਲ ਦੇ 16 ਪਵਾਇੰਟਾ ਤੋਂ ਐਮ.ਪੀ ਲਿੰਕ ਨਹਿਰ ਅਤੇ ਫ਼ਰੀਦਾ ਨਗਰ ਫੀਡਰ ਨਹਿਰ ਸਮੇਤ ਮਾਧੋਪੁਰ ਹੈਡਵਰ੍ਕ੍ਸ ਤੋਂ ਨਿਕਲਦੀਆਂ ਨਹਿਰਾਂ ਵਿੱਚ ਗੰਦਲਾ ਪਾਣੀ ਛੱਡਿਆ ਜਾ ਰਿਹਾ ਹੈ। ਨਹਿਰਾਂ ਵਿਖੇ ਬਿਨ੍ਹਾਂ ਸੋਧ ਕੀਤਾ ਸੀਵਰੇਜ ਦਾ ਪਾਣੀ ਛੱਡਣ ਦੀ ਵਜ੍ਹਾ ਕਾਰਨ ਸਿੰਚਾਈ ਵਿਭਾਗ ਵੱਲੋਂ ਸੁਜਾਨਪੁਰ ਨਗਰ ਕੌਂਸਲ ਦੇ ਈ.ਓ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਕੋਈ ਵੀ ਕਾਰਵਾਈ ਨਾ ਹੋਣ ਦੀ ਵਜ੍ਹਾ ਨਾਲ ਪਲਿਊਸ਼ਨ ਬੋਰਡ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀ ਨੂੰ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਸੀ, ਪਰ ਉਸ ਦੇ ਬਾਵਜੂਦ ਅਜੇ ਵੀ ਸੀਵਰੇਜ ਦਾ ਪਾਣੀ ਬਿਨ੍ਹਾਂ ਟਰੀਟ ਕੀਤੇ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਰਿਗਰੇਸ਼ਨ ਵਿਭਾਗ ਦੇ ਐਸ.ਡੀ.ਓ ਐਸ.ਐਸ ਕਲੇਰ ਨੇ ਕਿਹਾ ਕਿ ਸੀਵਰੇਜ ਬੋਰਡ ਐਕਸੀਅਨ ਅਤੇ ਨਗਰ ਕੌਂਸਲ ਸੁਜਾਨਪੁਰ ਦੇ ਈ.ਓ ਨੂੰ ਕਈ ਬਾਰ ਨੋਟਿਸ ਜਾਰੀ ਕਰ ਗੰਦਲਾ ਪਾਣੀ ਨਹਿਰ 'ਚ ਛੱਡਣ ਤੋਂ ਮਨਾ ਕੀਤਾ ਗਿਆ ਹੈ ਪਰ ਕੋਈ ਵੀ ਇਸ ਉੱਤੇ ਅਮਲ ਨਹੀਂ ਕਰਦਾ। ਜਿਸ ਦੇ ਚਲਦੇ ਹੁਣ ਉਨ੍ਹਾਂ ਵੱਲੋਂ ਪਲਿਊਸ਼ਨ ਬੋਰਡ ਦੇ ਐਕਸੀਅਨ ਕੋਲ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਸੁਜਾਨਪੁਰ ਦੇ ਈ.ਓ ਦੇ ਖ਼ਿਲਾਫ਼ ਕੇਸ ਲਗਾਇਆ ਗਿਆ ਹੈ, ਜਿਨ੍ਹਾਂ ਕੋਲ ਕਾਰਵਾਈ ਕਰਨ ਲਈ ਜੁਡੀਸ਼ਲ ਪਾਵਰਾਂ ਹਨ ਅਤੇ ਉੱਥੇ ਸੁਣਵਾਈ ਇੱਕ ਅਦਾਲਤ ਦੀ ਤਰ੍ਹਾਂ ਹੋਵੇਗੀ।