Loading the player...

ਚੇਅਰਮੈਨ ਚੀਮਾ ਨੇ ਵਾਅਦਾ ਨਿਭਾਉਂਦਿਆਂ ਦੂਜੇ ਦਿਨ ਹੀ ਕੋਰਟ ਕੰਪਲੈਕਸ ਵਿੱਚ ਸਿਹਤ ਸੇਵਾਵਾਂ ਸ਼ੁਰੂ ਕਾਰਵਾਈਆਂ

Last Updated: Dec 06 2018 18:43

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਬੀਤੇ ਕੱਲ੍ਹ ਬਟਾਲਾ ਕਚਹਿਰੀ ਕੰਪਲੈਕਸ ਵਿੱਚ ਸਿਹਤ ਸੇਵਾਵਾਂ ਦੇਣ ਦਾ ਕੀਤਾ ਵਾਅਦਾ ਅਗਲੇ ਦਿਨ ਹੀ ਵਫ਼ਾ ਕਰ ਦਿੱਤਾ ਹੈ। ਅੱਜ ਤੋਂ ਕਚਹਿਰੀ ਕੰਪਲੈਕਸ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਦੁਪਹਿਰ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਅਤੇ ਸ. ਅਮਰਦੀਪ ਸਿੰਘ ਬੈਂਸ ਸੀ.ਜੇ.ਆਈ.ਐੱਮ. ਵੱਲੋਂ ਸਾਂਝੇ ਤੌਰ 'ਤੇ ਬਟਾਲਾ ਕੋਰਟ ਕੰਪਲੈਕਸ ਵਿੱਚ ਮੈਡੀਕਲ ਸੇਵਾਵਾਂ ਦੇਣ ਲਈ ਮੋਬਾਈਲ ਮੈਡੀਕਲ ਵੈਨ ਦੀ ਸ਼ੁਰੂਆਤ ਕੀਤੀ ਗਈ। ਇਹ ਮੋਬਾਈਲ ਮੈਡੀਕਲ ਵੈਨ ਕੰਮ ਦੇ ਦਿਨਾਂ ਵਿੱਚ ਕਚਹਿਰੀ ਕੰਪਲੈਕਸ ਵਿਖੇ ਆ ਕੇ ਮੈਡੀਕਲ ਸੇਵਾਵਾਂ ਦੇਵੇਗੀ ਤਾਂ ਜੋ ਇੱਥੇ ਕੰਮ ਕਰਦੇ ਵਕੀਲਾਂ, ਕਚਹਿਰੀ ਦੇ ਸਟਾਫ਼ ਅਤੇ ਹੋਰ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਬਟਾਲਾ ਕਚਹਿਰੀ ਵਿੱਚ ਡਿਸਪੈਂਸਰੀ ਜਲਦ ਸ਼ੁਰੂ ਕੀਤੀ ਜਾਵੇਗੀ ਅਤੇ ਜਿੰਨਾ ਚਿਰ ਡਿਸਪੈਂਸਰੀ ਸ਼ੁਰੂ ਨਹੀਂ ਹੁੰਦੀ ਓਨਾ ਚਿਰ ਤੱਕ ਇਹ ਮੋਬਾਈਲ ਮੈਡੀਕਲ ਵੈਨ ਕੋਰਟ ਕੰਪਲੈਕਸ ਵਿਖੇ ਪਹੁੰਚ ਕੇ ਸਿਹਤ ਸੇਵਾਵਾਂ ਦੇਵੇਗੀ।  ਸੀ.ਜੇ.ਆਈ.ਐੱਮ. ਸ. ਅਮਰਦੀਪ ਸਿੰਘ ਬੈਂਸ ਨੇ ਇਸ ਮੈਡੀਕਲ ਵੈਨ ਦੇ ਸ਼ੁਰੂ ਹੋਣ 'ਤੇ ਕਿਹਾ ਕਿ ਇਸ ਮੈਡੀਕਲ ਵੈਨ ਦੇ ਸ਼ੁਰੂ ਹੋਣ ਨਾਲ ਵਕੀਲ ਸਾਹਿਬਾਨ ਅਤੇ ਲੋਕਾਂ ਦੀ ਸਿਹਤ ਸੇਵਾਵਾਂ ਸਬੰਧੀ ਮੰਗ ਪੂਰੀ ਹੋ ਗਈ ਹੈ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਢਿੱਲੋਂ, ਜਤਿੰਦਰ ਸਿੰਘ ਮਾਣਾ, ਅਜਮੇਰ ਸਿੰਘ ਬਿਜਲੀਵਾਲ, ਅਮਨਦੀਪ ਸਿੰਘ ਨੇ ਚੇਅਰਮੈਨ ਸ. ਅਮਰਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਕੀਲਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਨਿਭਾਇਆ ਹੈ ਅਤੇ ਦੂਜੇ ਦਿਨ ਹੀ ਇੱਥੇ ਸਿਹਤ ਸੇਵਾਵਾਂ ਦੇ ਕੇ ਸਾਰੇ ਵਕੀਲਾਂ ਅਤੇ ਆਮ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਕਚਹਿਰੀ ਆਏ ਲੋਕ ਹੁਣ ਲੋੜ ਪੈਣ 'ਤੇ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸ. ਐੱਮ.ਐੱਮ. ਸਿੰਘ ਚੀਮਾ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਹਰਭਜਨ ਸਿੰਘ ਬਾਜਵਾ, ਜਸਵੰਤ ਹਾਂਸ ਅਤੇ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।