ਸੜਕ ਹਾਦਸੇ 'ਚ ਇੱਕ ਹਲਾਕ, ਦੋ ਫੱਟੜ

Last Updated: Dec 06 2018 18:39

ਅਬੋਹਰ ਸ਼ਹਿਰ ਦੀ ਪੁਰਾਣੀ ਫ਼ਾਜ਼ਿਲਕਾ ਰੋਡ 'ਤੇ ਅੱਜ ਸ਼ਾਮ ਇੱਕ ਕਾਰ ਦੀ ਟੱਕਰ ਨਾਲ ਇਦਗਾਹ ਬਸਤੀ ਵਾਸੀ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦੀ ਪਤਨੀ ਅਤੇ ਇੱਕ ਹੋਰ ਸਕੂਟੀ ਚਾਲਕ ਫੱਟੜ ਹੋ ਗਏ। ਫੱਟੜਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

ਜਾਣਕਾਰੀ ਦੇ ਅਨੁਸਾਰ ਇਦਗਾਹ ਬਸਤੀ ਵਾਸੀ ਸੋਮ ਪ੍ਰਕਾਸ਼ ਅੱਜ ਸ਼ਾਮ ਆਪਣੀ ਪਤਨੀ ਦੇ ਨਾਲ ਮੋਪੇਡ 'ਤੇ ਸਵਾਰ ਹੋ ਕੇ ਸ਼ਹਿਰ ਤੋਂ ਸਾਮਾਨ ਲੈ ਕੇ ਵਾਪਸ ਘਰ ਜਾ ਰਿਹਾ ਸੀ ਜਦਕਿ ਰਾਮਨਗਰ ਵਾਸੀ ਮਹਿੰਦਰ ਪੁੱਤਰ ਮੁੰਨਾ ਲਾਲ ਬਾਈਕ 'ਤੇ ਸ਼ਹਿਰ ਵੱਲ ਆ ਰਿਹਾ ਸੀ। ਇਸ ਦੌਰਾਨ ਫ਼ਾਜ਼ਿਲਕਾ ਤੋਂ ਆ ਰਹੇ ਇੱਕ ਤੇਜ ਰਫ਼ਤਾਰ ਕਾਰ ਚਾਲਕ ਨੇ ਇਨ੍ਹਾਂ ਦੋਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਗੰਭੀਰ ਰੂਪ ਤੋਂ ਫੱਟੜ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਫੱਟੜਾਂ ਨੂੰ ਤੁਰੰਤ ਉਸਦੀ ਕਾਰ ਵਿੱਚ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ, ਜਿੱਥੇ ਜਖਮਾਂ ਦੀ ਪੀੜ ਨਾ ਸਹਿੰਦੇ ਹੋਏ ਸੋਮ ਪ੍ਰਕਾਸ਼ ਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਕਾਰਵਾਈ ਅਰੰਭੀ ਗਈ ਹੈ।