ਸੋਨੇ ਅਤੇ ਨਗਦੀ ਸਮੇਤ ਕਰੀਬ ਡੇਢ ਲੱਖ ਦੇ ਸਾਮਾਨ ਤੇ ਚੋਰਾਂ ਨੇ ਹੱਥ ਸਾਫ ਕੀਤਾ

Last Updated: Dec 06 2018 18:37

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬੁੱਟਰ ਬਖੁਆ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਇੱਕ ਘਰ ਵਿੱਚੋਂ ਗਹਿਣੇ ਅਤੇ ਨਗਦੀ ਸਮੇਤ ਕਰੀਬ ਡੇਢ ਲੱਖ ਦੇ ਸਾਮਾਨ ਦੀ ਚੋਰੀ ਕੀਤੀ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਘਰ ਦੇ ਮਾਲਿਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇਹ ਚੋਰ ਉਨ੍ਹਾਂ ਦੇ ਘਰ ਦੇ ਸਟੋਰ ਕਮਰੇ ਵਿੱਚ ਦਾਖਲ ਹੋਏ ਅਤੇ ਅਲਮਾਰੀ ਨੂੰ ਤੋੜ ਕੇ ਸਾਢੇ ਤਿੰਨ ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ ਅੱਠ ਹਜ਼ਾਰ ਨਗਦੀ ਲੈ ਗਏ। ਸ਼ਿਕਾਇਤਕਰਤਾ ਦੇ ਅਨੁਸਾਰ ਉਨ੍ਹਾਂ ਨੂੰ ਇਸ ਚੋਰੀ ਦਾ ਸਵੇਰ ਸਮੇਂ ਪਤਾ ਲੱਗਿਆ ਅਤੇ ਉਸ ਸਮੇਂ ਅਲਮਾਰੀ ਖੁੱਲੀ ਅਤੇ ਹੋਰ ਸਾਮਾਨ ਖਿੱਲਰਿਆ ਹੋਇਆ ਸੀ। ਪਰਿਵਾਰ ਦੇ ਵੱਲੋਂ ਚੋਰੀ ਹੋਏ ਇਸ ਸਾਮਾਨ ਦੀ ਅੰਦਾਜ਼ਨ ਕੀਮਤ ਡੇਢ ਲੱਖ ਦੇ ਕਰੀਬ ਦੱਸੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।