21 ਦਸੰਬਰ ਨੂੰ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਿਖੇ ਲਗਾਈ ਜਾਵੇਗੀ ਮਿੰਨੀ ਪੈਨਸ਼ਨ ਅਦਾਲਤ : ਰਾਜਿੰਦਰ ਸਿੰਘ

Last Updated: Dec 06 2018 18:16

ਪਠਾਨਕੋਟ ਅਤੇ ਇਸ ਦੇ ਨਜ਼ਦੀਕ ਰਹਿਣ ਵਾਲੇ ਸਾਰੇ ਡਿਫੈਂਸ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ/ ਡਿਫੈਂਸ ਸਿਵਿਲਿਨ ਪੈਨਸ਼ਨਰਾਂ/ ਡਿਫੈਂਸ ਸਿਵਿਲਿਨ ਫੈਮਲੀ ਪੈਨਸ਼ਨਰਾਂ ਦੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 21 ਦਸੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 05:30 ਵਜੇ ਤੱਕ ਕੁਰਾ ਰਾਮ ਰੱਖਿਆ ਲੇਖਾ ਉੱਪ ਨਿਯੰਤਰਕ ਦੀ ਪ੍ਰਧਾਨਗੀ ਹੇਠ ਮਿੰਨੀ ਪੈਨਸ਼ਨ ਅਦਾਲਤ ਰਾਹੀਂ ਕੀਤਾ ਜਾਵੇਗਾ। ਜਿਸ ਦੇ ਲਈ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਜਗ੍ਹਾ ਮਿਥੀ ਗਈ ਹੈ। ਇਹ ਜਾਣਕਾਰੀ ਰਾਜਿੰਦਰ ਸਿੰਘ ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰ ਪਠਾਨਕੋਟ ਨੇ ਦਿੱਤੀ। ਉਨ੍ਹਾਂ ਨੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੈਨਸ਼ਨ ਸਬੰਧੀ ਸ਼ਿਕਾਇਤ, ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ, ਰੇਲਵੇ ਸਟੇਸ਼ਨ ਪਠਾਨਕੋਟ ਦੇ ਸਾਹਮਣੇ ਸਮੇਂ ਰਹਿੰਦੇ ਫਾਰਮ ਪ੍ਰਾਪਤ ਕਰਕੇ ਦਾਇਰ ਕਰ ਸਕਦੇ ਹਨ ਅਤੇ ਜੋ ਵੀ ਪੈਨਸ਼ਨਰ ਰੱਖਿਆ ਪੈਨਸ਼ਨ ਸਵਿਤਰਣ ਅਧਿਕਾਰੀ ਪਠਾਨਕੋਟ ਤੋਂ ਆਪਣੀ ਪੈਨਸ਼ਨ ਲੈਂਦੇ ਹਨ। ਉਹ ਆਪਣਾ ਪੈਨ ਕਾਰਡ ਦੀ ਫ਼ੋਟੋ ਕਾਪੀ ਆਪਣੇ ਪੈਨਸ਼ਨ ਦਫ਼ਤਰ ਨੂੰ 21 ਦਸੰਬਰ 2018 ਤੱਕ ਜਮਾਂ ਕਰਵਾ ਦੇਣ ਤਾਂ ਜੋ ਉਨ੍ਹਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ।