ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਮੌਕੇ ਲਗਾਏ ਜਾ ਰਹੇ ਖੂਨਦਾਨ ਕੈਂਪ ਸਬੰਧੀ ਬਾਬਾ ਬੁੱਧ ਸਿੰਘ ਨਾਲ ਸੰਸਥਾ ਦੇ ਮੈਂਬਰਾਂ ਵੱਲੋਂ ਵਿਚਾਰ ਵਟਾਂਦਰਾ

Last Updated: Oct 12 2018 19:30
Reading time: 1 min, 29 secs

ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲਿਆਂ ਦੀ ਸਲਾਨਾ ਬਰਸੀ ਦੇ ਮੌਕੇ 'ਤੇ ਮਿਤੀ 14 ਅਤੇ 15 ਅਕਤੂਬਰ ਨੂੰ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਅਤੇ 'ਸੇਫ ਹਿਊਮਨ ਲਾਈਫ ਵੈਲਫੇਅਰ ਸੁਸਾਇਟੀ' ਬਟਾਲਾ ਦੇ ਸਾਂਝੇ ਯਤਨਾਂ ਨਾਲ ਲਗਾਏ ਜਾ ਰਹੇ 'ਦੋ-ਦਿਨਾਂ' ਖੂਨਦਾਨ ਕੈਂਪ ਦੇ ਸਬੰਧ ਵਿੱਚ ਅੱਜ ਸੰਸਥਾ ਦੇ ਮੈਂਬਰਾਂ ਵੱਲੋਂ ਗੁਰੂਦਵਾਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੁੱਧ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਨੌਜਵਾਨ ਸਮਾਜਸੇਵੀ ਅਤੇ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਦੇ ਪ੍ਰਧਾਨ ਜਵਾਹਰ ਵਰਮਾ ਅਤੇ 'ਸੇਫ ਹਿਊਮਨ ਲਾਈਫ ਵੈਲਫੇਅਰ ਸੁਸਾਇਟੀ' ਬਟਾਲਾ ਦੇ ਚੇਅਰਮੈਨ ਐਡਵੋਕੇਟ ਹਨੀ ਮਹਾਜਨ ਨੇ ਦੱਸਿਆ ਕਿ 'ਸੰਤ ਬਾਬਾ ਹਜ਼ਾਰਾ ਸਿੰਘ ਜੀ' ਨਿੱਕੇ ਘੁੰਮਣਾਂ ਵਾਲਿਆਂ ਦੀ ਸਲਾਨਾ ਬਰਸੀ ਦੇ ਮੌਕੇ ਤੇ 'ਗੁਰੂਦਵਾਰਾ ਅੰਗੀਠਾ ਸਾਹਿਬ' ਨਿੱਕੇ ਘੁੰਮਣਾਂ ਵਿਖੇ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਅਤੇ 'ਸੇਫ ਹਿਊਮਨ ਲਾਈਫ ਵੈਲਫੇਅਰ ਸੁਸਾਇਟੀ' ਬਟਾਲਾ ਵੱਲੋਂ ਮਿਤੀ 14 ਅਤੇ 15 ਅਕਤੂਬਰ ਨੂੰ ਦੋ ਦਿਨਾਂ ਲਈ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ 'ਦਾ ਪਲੱਸ' ਹਸਪਤਾਲ ਅਤੇ 'ਕੇ.ਡੀ.' ਹਸਪਤਾਲ ਅੰਮ੍ਰਿਤਸਰ ਦੀਆਂ ਮੈਡੀਕਲ ਟੀਮਾਂ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਹਨ।

ਇਸ ਤੋਂ ਇਲਾਵਾ 'ਆਸ ਫਾਊਂਡੇਸ਼ਨ ਬਟਾਲਾ' ਦਾ ਵੀ ਇਸ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਹੇਗਾ। ਉਨ੍ਹਾਂ ਦੱਸਿਆ ਕਿ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਵੱਲੋਂ ਲਗਾਇਆ ਜਾ ਰਿਹਾ ਇਹ 'ਛੇਵਾਂ' ਖੂਨਦਾਨ ਕੈਂਪ ਹੈ। ਇਸ 'ਦੋ-ਦਿਨਾਂ' ਖੂਨਦਾਨ ਕੈਂਪ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ 'ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ' ਬਟਾਲਾ ਦੇ ਪ੍ਰਧਾਨ ਜਵਾਹਰ ਵਰਮਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਪਹਿਲੇ ਦਿਨ 14 ਅਕਤੂਬਰ ਨੂੰ ਸ਼ਾਮ 05:00 ਵਜੇ ਤੋਂ ਲੈ ਕੇ ਰਾਤ 11:00 ਵਜੇ ਤੱਕ ਲੱਗੇਗਾ, ਜਦਕਿ ਦੂਸਰੇ ਦਿਨ 15 ਅਕਤੂਬਰ ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 05:00 ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਬੁੱਧ ਸਿੰਘ ਦੇ ਵਿਸ਼ੇਸ਼ ਸਹਿਯੋਗ ਦੇ ਚੱਲਦਿਆਂ ਸੁਸਾਇਟੀ ਵੱਲੋਂ ਇਸ 'ਦੋ-ਦਿਨਾਂ' ਖੂਨਦਾਨ ਕੈਂਪ ਨਾਲ ਸਬੰਧਿਤ ਸਾਰੀਆਂ ਤਿਆਰੀਆਂ ਹੁਣ ਤੋਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਵਾਹਰ ਵਰਮਾ, ਹਨੀ ਮਹਾਜਨ, ਰਾਕੇਸ਼ ਮਹਾਜਨ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।