ਲੋਕਾਂ ਦੀ ਸਹੂਲਤ ਲਈ ਇਨਕਮ ਟੈਕਸ ਵਿਭਾਗ ਨੇ ਕੀਤੀ ਬੈਠਕ

Last Updated: Oct 12 2018 17:48
Reading time: 1 min, 27 secs

ਇਨਕਮ ਟੈਕਸ ਦਫ਼ਤਰ ਪਠਾਨਕੋਟ ਵਿਖੇ ਹੋਈ ਬੈਠਕ ਵਿੱਚ ਸਰਕਾਰ ਦੇ ਵਿਜ਼ਨ ਅਤੇ ਐਕਸ਼ਨ ਪਲਾਨ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਇਨਕਮ ਟੈਕਸ ਵਿਭਾਗ ਦੇ ਕਮਿਸ਼ਨਰ ਐਸ.ਕੇ ਰਸਤੋਗੀ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਕਿ ਇਨਕਮ ਟੈਕਸ ਭਰਨ ਵਾਲੇ ਇਨਕਮ ਟੈਕਸ ਵਿਭਾਗ ਵੱਲੋਂ ਚਲਾਏ ਜਾ ਰਹੇ ਈ-ਐਸੇਸਮੇਂਟ, ਈ-ਨਿਵਾਰਨ ਅਤੇ ਸੀ.ਪੀ.ਜੀ.ਆਰ.ਏ.ਐਮ ਨੂੰ ਅਪਣਾਉਣ ਅਤੇ ਇਸ ਦੀ ਪੂਰੀ ਜਾਣਕਾਰੀ ਹਾਸਲ ਕਰਨ। ਬਾਰ ਐਸੋਸੀਏਸ਼ਨ ਅਤੇ ਟਰੇਡ ਐਸੋਸੀਏਸ਼ਨ ਦੇ ਲਈ ਅਲਗ-ਅਲਗ ਜਾਰੀ ਕੀਤੇ ਆਊਟਰੀਚ ਪ੍ਰੋਗਰਾਮਾਂ ਵਿੱਚ ਚਾਰਟਰਡ ਅਕਾਊਂਟੈਂਟਸ, ਆਏਕਰ ਦੀ ਪ੍ਰੈਕਟਿਸ ਕਰ ਰਹੇ ਵਕੀਲ ਅਤੇ ਟਰੇਡ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਆਮ ਜਨਤਾ ਦੇ ਲਈ ਚਲਾਏ ਗਏ ਇਨੀਸ਼ੀਏਟਿਵ ਭ੍ਰਿਸ਼ਟਾਚਾਰ ਮੁਕਤ, ਸਵੱਛ ਭਾਰਤ, ਟੈਕਸ ਕਲਚਰ ਨੂੰ ਅਪਣਾਉਣ, ਇਨਕਮ ਟੈਕਸ ਭਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਜਿਹੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਨੂੰ ਅਪਣਾਉਣ ਲਈ ਜ਼ੋਰ ਦਿੱਤਾ ਗਿਆ।

ਇਸ ਮੌਕੇ ਅਧਿਕਾਰੀਆਂ ਨੇ ਸਰਕਾਰ ਦੇ ਲਿਬਰੇਲ ਰਵਈਏ ਅਤੇ ਸਰਕਾਰ ਆਮ ਲੋਕਾਂ ਤੋਂ ਕਿ ਚਾਹੁੰਦੀ ਹੈ ਇਸ ਦੇ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਆਮ ਲੋਕ ਵਿਭਾਗ ਦੇ ਡਰ ਨੂੰ ਛੱਡ ਆਪਣੀ ਮਰਜ਼ੀ ਨਾਲ ਇਨਕਮ ਟੈਕਸ ਬਾਰੇ ਜਾਣਕਾਰੀ ਲੈਣ, ਜਿਸ ਨਾਲ ਉਨ੍ਹਾਂ ਨੂੰ ਕੋਈ ਡਰਾ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਲੋਕ ਆਪਣਾ ਇਨਕਮ ਟੈਕਸ ਸਮੇਂ ਨਾਲ ਭਰਨ ਤਾਂ ਜੋ ਉਸ ਪੈਸੇ ਨੂੰ ਰਾਸ਼ਟਰ ਨਿਰਮਾਣ ਵਿੱਚ ਖਰਚ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਇਨਕਮ ਟੈਕਸ ਭਰਨ ਵੇਲੇ ਉਹ ਆਪਣੀ ਸਹੀ ਜਾਣਕਾਰੀ ਦੇਣ। ਇਸ ਮੌਕੇ ਅਧਿਕਾਰੀਆਂ ਦੇ ਇਨਕਮ ਟੈਕਸ ਨੂੰ ਵਧਾਉਣ ਦੇ ਲਈ ਪ੍ਰੋਫੈਸ਼ਨਲ ਦੀ ਭੂਮਿਕਾ ਤੇ ਵੀ ਚਾਨਣਾ ਪਾਇਆ। ਇਨਕਮ ਟੈਕਸ ਭਰਨ ਵਾਲੇ ਲੋਕਾਂ ਦੀ ਜਾਗਰੂਕਤਾ ਨੂੰ ਅਹਿਮ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਇਨਕਮ ਟੈਕਸ ਭਰਨ ਵਾਲੇ ਲੋਕਾਂ ਵਿੱਚ ਵਿਭਾਗ ਦਾ ਡਰ ਬਣਿਆ ਰਹੇਗਾ ਤਾਂ ਲੋਕ ਰਿਟਰਨ ਭਰਨ ਤੋਂ ਡਰਦੇ ਰਹਿਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਸੰਜੇ ਅਗਰਵਾਲ ਨੇ ਕਿਹਾ ਇਸ ਤਰ੍ਹਾਂ ਦੇ ਸੈਮੀਨਾਰ ਸਮੇਂ-ਸਮੇਂ ਤੇ ਲਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਇਨਕਮ ਟੈਕਸ ਵਿਭਾਗ ਅਤੇ ਲੋਕਾਂ ਦੇ ਵਿੱਚ ਦੀ ਦੂਰੀ ਘਟ ਹੋ ਸਕੇ।