ਗਲੋਬਲ ਹੈਂਡਵਾਸ਼ ਡੇ 'ਤੇ ਕਲੱਬ ਵੱਲੋਂ ਪ੍ਰੋਗਰਾਮ ਆਯੋਜਿਤ

Last Updated: Oct 12 2018 17:15
Reading time: 1 min, 0 secs

ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਿੱਥੇ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਿਹਾ ਹੈ ਉੱਥੇ ਹੀ ਸਮਾਜਸੇਵਾ ਦੇ ਖੇਤਰ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸਦੇ ਤਹਿਤ ਰੋਟਰੀ ਕਲੱਬ ਵੱਲੋਂ ਪਿੰਡਾਂ ਦੇ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਭ ਤੋਂ ਪਹਿਲਾ ਹੱਥਾਂ ਦੀ ਸਫ਼ਾਈ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਕਲੱਬ ਵੱਲੋਂ ਇਸਦੇ ਤਹਿਤ ਉਪਮੰਡਲ ਅਬੋਹਰ ਦੇ ਪਿੰਡ ਕੰਧਵਾਲਾ ਅਮਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਗਲੋਬਲ ਹੈਂਡਵਾਸ਼ ਡੇ 'ਤੇ ਬੱਚਿਆਂ ਨੂੰ ਹੱਥ ਸਾਫ਼ ਕਰਨ ਦੇ ਤਰੀਕੇ ਅਤੇ ਇਸਦੇ ਫਾਇਦੇ ਤੇ ਅਜਿਹਾ ਨਾ ਕਰਨ 'ਤੇ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਕਲੱਬ ਦੇ ਪ੍ਰਧਾਨ ਡਾ. ਰਾਕੇਸ਼ ਅਰੋੜਾ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਰੀਰ ਨੂੰ ਬਿਮਾਰੀਆਂ ਵੱਲੋਂ ਹੱਥਾਂ ਦੇ ਰਾਹੀ ਹੀ ਘੇਰਿਆ ਜਾਂਦਾ ਹੈ ਅਤੇ ਉਸਤੋਂ ਬਾਅਦ ਹੱਥਾਂ 'ਚ ਪੈਦਾ ਹੋਏ ਕੀਟਾਣੂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੂਪ 'ਚ ਸਾਹਮਣੇ ਆਉਂਦੇ ਹਨ। 

ਡਾ.ਅਰੋੜਾ ਨੇ ਦੱਸਿਆ ਕਿ ਕਲੱਬ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕੰਧਵਾਲਾ ਦੇ ਇਸ ਸਕੂਲ 'ਚ ਸ਼ੁੱਧ ਪਾਣੀ ਦਾ ਆਰ.ਓ ਲਾਇਆ ਜਾਵੇਗਾ ਤੇ ਇਸਦੇ ਨਾਲ ਹੀ 5 ਹੱਥ ਧੋਣ ਲਈ ਵਾਸ਼ ਵੇਸਨ ਵੀ ਲਾਏ ਜਾਣਗੇ। ਇਸ ਮੌਕੇ 'ਤੇ ਕਲੱਬ ਦੇ ਸਕੱਤਰ ਐਡਵੋਕੇਟ ਹਰਪ੍ਰੀਤ ਸਿੰਘ, ਚੇਅਰਮੈਨ ਰਵਿੰਦਰ ਸੇਤੀਆ, ਅਜੈ ਜਾਖੜ, ਸਕੂਲ ਪ੍ਰਿੰਸੀਪਲ ਪ੍ਰਮੋਦ ਭੱਲਾ ਆਦਿ ਹਾਜ਼ਰ ਸਨ।