ਐਸ.ਡੀ.ਐਮ ਨੇ ਕਰਵਾਈ ਝੋਨਾ ਖ਼ਰੀਦ ਦੀ ਸ਼ੁਰੂਆਤ, ਪਨਗ੍ਰੇਨ ਨੇ ਖ਼ਰੀਦਿਆ

Last Updated: Oct 12 2018 17:10

ਬੇਸ਼ੱਕ 1 ਅਕਤੂਬਰ ਤੋਂ ਪੰਜਾਬ ਦੇ ਕਈ ਹਿੱਸਿਆਂ 'ਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਪਰ ਹੱਲੇ ਵੀ ਕਈ ਥਾਵਾਂ 'ਤੇ ਝੋਨੇ ਦੀ ਲੇਟ ਕਟਾਈ ਕਰਕੇ ਮੰਡੀਆਂ ਦੀ ਸ਼ੁਰੂਆਤ ਹੁਣ ਹੋ ਰਹੀ ਹੈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਰੁਕਣਪੂਰਾ ਖੁਈਖੇੜਾ ਵਿਖੇ ਅੱਜ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਉੱਥੇ ਹੀ ਕਿਸਾਨਾਂ ਨਾਲ ਗੱਲਬਾਤ ਕਰਕੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

ਅੱਜ ਉਪਮੰਡਲ ਅਧਿਕਾਰੀ ਵੱਲੋਂ ਪਿੰਡ ਰੁਕਣਪੂਰਾ ਖੁਈਖੇੜਾ ਦੀ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਸਲੋਧ ਬਿਸ਼ਨੋਈ, ਏ.ਐਫ.ਐਸ.ਉ ਵਿਕਾਸ ਬਤਰਾ, ਭੁਪਿੰਦਰ ਸਿੰਘ ਸਣੇ ਹੋਰ ਅਧਿਕਾਰੀ ਹਜ਼ਾਰ ਸਨ। ਇਸ ਮੌਕੇ ਉਪਮੰਡਲ ਅਧਿਕਾਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਸਣੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸਦੇ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਰਹਿੰਦੀ ਕੋਈ ਕੰਮੀ ਨੂੰ ਜਲਦ ਪੂਰਾ ਕੀਤਾ ਜਾਵੇ। ਉਪਮੰਡਲ ਅਧਿਕਾਰੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨਾ ਨਮੀ ਵਾਲਾ ਨਾ ਲਿਆਂਦਾ ਜਾਵੇ। ਇਸ ਮੌਕੇ 'ਤੇ ਸਕੱਤਰ ਮਾਰਕੀਟ ਕਮੇਟੀ ਸਲੋਧ ਬਿਸ਼ਨੋਈ ਨੇ ਦੱਸਿਆ ਕਿ ਮੰਡੀ ਰੁਕਣਪੂਰਾ 'ਚ 2 ਹਜ਼ਾਰ ਕੁਵਿੰਟਲ ਦੀ ਆਮਦ ਹੋਈ ਹੈ ਅਤੇ ਖ਼ਰੀਦ ਏਜੈਂਸੀ ਪਨਗ੍ਰੇਨ ਵੱਲੋਂ ਇਸਦੀ ਖ਼ਰੀਦ 1770 ਰੁਪਏ ਕੁਵਿੰਟਲ ਦੇ ਹਿਸਾਬ ਨਾਲ ਕੀਤੀ ਗਈ ਹੈ।