ਵਿਧਾਇਕ ਫੂਲਕਾ ਨੇ ਦਿੱਤਾ ਅਸਤੀਫਾ!

Last Updated: Oct 12 2018 15:55
Reading time: 0 mins, 42 secs

ਆਮ ਆਦਮੀ ਪਾਰਟੀ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਖਿਰ ਅੱਜ ਆਪਣਾ ਅਸਤੀਫਾ ਦੇ ਹੀ ਦਿੱਤਾ ਹੈ। ਫੂਲਕਾ ਨੇ ਆਪਣਾ ਅਸਤੀਫਾ ਈ.ਮੇਲ ਰਾਹੀ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਦੱਸਿਆ ਜਾ ਰਿਹਾ ਹੈ ਤੇ ਜਲਦੀ ਹੀ ਉਹ ਚੋਣ ਕਮਿਸ਼ਨ ਨੂੰ ਵੀ ਆਪਣਾ ਅਸਤੀਫਾ ਭੇਜ ਦੇਣਗੇ। ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਫੂਲਕਾ ਕਾਫ਼ੀ ਦੁਖੀ ਦੱਸੇ ਜਾ ਰਹੇ ਸਨ ਤੇ ਮੌਜੂਦਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਵੀ ਆਰੋਪੀਆਂ ਤੇ ਕਾਰਵਾਈ ਵਿੱਚ ਵਰਤੀ ਜਾ ਰਹੀ ਢਿੱਲ ਨੂੰ ਦੇਖਦਿਆਂ ਹੀ ਫੂਲਕਾ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਫੂਲਕਾ ਸੁਪਰੀਮ ਕੌਰਟ ਆਫ ਇੰਡੀਆ ਵਿੱਚ ਇੱਕ ਨਾਮਵਰ ਵਕੀਲ ਹਨ ਤੇ 1984 ਦੇ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਕੇਸਾਂ ਦੀ ਪੈਰਵਾਈ ਵੀ ਕਰ ਰਹੇ ਹਨ।