ਮੁਕਤਸਰ ਸ਼ਹਿਰ ਦੇ ਇੱਕੋ ਚੌਂਕ ਵਿੱਚੋਂ ਐਕਟਿਵਾ ਤੇ ਮੋਟਰਸਾਈਕਲ ਚੋਰੀ

Last Updated: Oct 12 2018 15:24
Reading time: 0 mins, 39 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਹੁਣ ਸ਼ਹਿਰ ਦੇ ਇੱਕੋ ਚੌਂਕ ਵਿੱਚੋਂ ਦੋ ਚੋਰੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਸੀਤ ਚੌਂਕ ਦੇ ਵਿੱਚੋਂ ਚੋਰਾਂ ਨੇ ਬੀਤੇ ਦਿਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਤ ਗੁਪਤਾ ਵਾਸੀ ਮੁਕਤਸਰ ਨੇ ਦੱਸਿਆ ਕਿ ਮਸੀਤ ਚੌਂਕ ਦੇ ਵਿੱਚੋਂ ਕਿਸੇ ਨੇ ਉਸਦੀ ਐਕਟਿਵਾ ਚੋਰੀ ਕੀਤੀ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਦਿਨੇਸ਼ ਕੁਮਾਰ ਵਾਸੀ ਮੁਕਤਸਰ ਨੇ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 30 ਐਨ. 3250 ਦੇ ਇਸੇ ਮਸੀਤ ਚੌਂਕ ਵਿੱਚ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਹੈ। ਥਾਣਾ ਸਿਟੀ ਪੁਲਿਸ ਦੇ ਅਨੁਸਾਰ ਉਨ੍ਹਾਂ ਦੇ ਵੱਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚੋਂ ਬੀਤੇ ਕੁਝ ਸਮੇਂ ਤੋਂ ਇਹ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।