ਮੁਕਤਸਰ ਦੇ ਅੱਧਾ ਦਰਜਨ ਭਾਜਪਾ ਆਗੂਆਂ ਨੇ ਦਿੱਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ

Last Updated: Oct 12 2018 15:15
Reading time: 0 mins, 40 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਭਾਜਪਾ ਦੇ ਅੱਧਾ ਦਰਜਨ ਆਗੂਆਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਆਗੂ ਮੁਕਤਸਰ ਜ਼ਿਲ੍ਹੇ ਦੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਹਨ ਅਤੇ ਇਹਨਾਂ ਨੇ ਆਪਣੇ ਅਸਤੀਫ਼ੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਨੂੰ ਭੇਜੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ, ਮਲੋਟ, ਗਿੱਦੜਬਾਹਾ, ਲੰਬੀ, ਲੱਖੇਵਾਲੀ ਅਤੇ ਸਰਾਵਾਂ ਬੌਂਦਲਾਂ ਮੰਡਲ ਦੇ ਪ੍ਰਧਾਨਾਂ ਦੇ ਵੱਲੋਂ ਇਹ ਅਸਤੀਫ਼ੇ ਦਿੱਤੇ ਗਏ ਹਨ।

ਇਹਨਾਂ ਅਸਤੀਫ਼ਿਆਂ ਦੇ ਬਾਰੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਸਤੀਫ਼ੇ ਆਏ ਜ਼ਰੂਰ ਹਨ ਪਰ ਕਿਸੇ ਨੂੰ ਵੀ ਮਨਜ਼ੂਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਨੂੰ ਹੱਲ ਕਰਨਗੇ। ਇਹਨਾਂ ਅਸਤੀਫ਼ਿਆਂ ਦਾ ਅਸਲ ਕਾਰਨ ਕੀ ਹੈ ਇਸਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱਗਿਆ ਹੈ ਪਰ ਸੂਤਰਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨਾਂ ਦੇ ਵਿੱਚ ਤਾਲਮੇਲ ਦੀ ਕਮੀ ਦੇ ਕਾਰਨ ਅਜਿਹਾ ਹੋਇਆ ਹੈ।