ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ: ਕੇਜਰੀਵਾਲ

Last Updated: Oct 12 2018 13:31
Reading time: 0 mins, 49 secs

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਹਰ ਘਰ ਵਿੱਚ ਨੌਕਰੀ ਦੇਵਾਂਗਾ ਨਹੀਂ ਦਿੱਤੀ, ਕਿਹਾ ਸੀ ਸਮਾਰਟ ਫੋਨ ਦੇਵਾਂਗਾ ਨਹੀਂ ਦਿੱਤੇ, ਕਿਹਾ ਸੀ ਕਰਜੇ ਮੁਆਫ ਕਰਾਂਗਾ ਨਹੀਂ ਕੀਤੇ, ਕਿਹਾ ਸੀ ਨਸ਼ੇ ਖਤਮ ਕਰਾਂਗਾ ਨਹੀਂ ਕੀਤੇ ਜਿਸ ਕਰਕੇ ਹੁਣ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਵੀ ਕਾਰਵਾਈ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਹੈ। ਆਪ ਦੀ ਅੰਦਰੂਨੀ ਕਲੇਸ਼ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਹਰ ਪਾਰਟੀ ਵਿੱਚ ਹੁੰਦਾ ਹੈ ਇਸ ਨੂੰ ਜਲਦੀ ਸੁਲਝਾ ਲਿਆ ਜਾਵੇਗਾ। ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਉਮੀਦਵਾਰ ਉਤਾਰੇ ਜਾਣਗੇ ਤੇ ਸਾਡੀ ਪਾਰਟੀ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਕਿਉਂਕਿ ਹੁਣ ਕੇਵਲ 'ਆਪ' ਹੀ ਲੋਕਾਂ ਕੋਲ ਇਕੱਲਾ ਸਿਆਸੀ ਬਦਲ ਰਹਿ ਗਿਆ ਬਾਕੀ ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤਾਂ ਲੋਕ ਵੇਖ ਹੀ ਚੁੱਕੇ ਹਨ।