ਸੈਨੇਟਰੀ ਦੁਕਾਨ 'ਚ ਚੋਰੀ, ਮੁਕੱਦਮਾ ਦਰਜ

Last Updated: Oct 12 2018 13:25

ਇਕ ਸੈਨੇਟਰੀ ਦੁਕਾਨ 'ਚ ਚੋਰ ਧਾਵਾ ਬੋਲ ਕੇ ਕਰੀਬ 70 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਮਾਮਲੇ 'ਚ ਦੁਕਾਨ ਦੇ ਮਾਲਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਤੇ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਸ਼ਹਿਰ ਦੀ ਸੀਤੋ ਰੋਡ 'ਤੇ ਸਥਿਤ ਸਰਸਵਾ ਟ੍ਰੇਡਿੰਗ ਕੰਪਨੀ ਦੇ ਮੈਨੇਜਰ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ 10 ਅਕਤੂਬਰ ਨੂੰ ਉਹ ਦੁਕਾਨ ਬੰਦ ਕਰਕੇ ਗਿਆ ਸੀ ਪਰ ਜੱਦ ਉਹ ਦੂਸਰੇ ਦਿਨ ਸਵੇਰੇ ਦੁਕਾਨ 'ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ 'ਚੋਂ ਸੈਨੇਟਰੀ ਦਾ ਕੁਝ ਸਮਾਨ ਗਾਇਬ ਸੀ।

ਜੱਦ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਰਾਤ ਸਮੇਂ ਨਾਮਾਲੂਮ ਚੋਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਉੱਥੋਂ ਇਹ ਸਮਾਨ ਚੋਰੀ ਕਰ ਲਿਆ ਹੈ ਜਿਸਦੀ ਕੀਮਤ ਕਰੀਬ 70 ਹਜ਼ਾਰ ਰੁਪਏ ਬਣਦੀ ਹੈ। ਚੋਰੀ ਦੀ ਘਟਨਾ ਬਾਰੇ ਸਬੰਧਿਤ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਅਤੇ ਇਸ ਤੋਂ ਬਾਅਦ ਨਾਮਾਲੂਮ ਵਿਅਕਤੀ ਖਿਲਾਫ਼ ਚੋਰੀ ਦਾ ਮੁਕੱਦਮਾ ਅਧੀਨ ਧਾਰਾ 457 ,380 ਤਹਿਤ ਦਰਜ ਕੀਤਾ ਗਿਆ ਹੈ।