ਪੰਜਾਬ ਦੇ ਲੋਕਾਂ ਨੂੰ ਲੱਗੇਗਾ ਬਿਜਲੀ ਦਾ ਜ਼ੋਰਦਾਰ ਝਟਕਾ !

Last Updated: Oct 12 2018 13:28

ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਬਿਜਲੀ ਵਿਭਾਗ ਨੇ ਹਾਲ ਵਿੱਚ ਬਿਜਲੀ ਦਰਾਂ ਵਿੱਚ ਮੁੜ ਇੱਕ ਵਾਰ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਵਾਧਾ ਫਿਊਲ ਕਾਸਟ ਐਡਜੈਸਟਮੈਂਟ ਦੇ ਨਾਂਅ ਤੇ ਕੀਤਾ ਗਿਆ ਹੈ ਤੇ ਇਸ ਵਾਧੇ ਅਨੁਸਾਰ ਬਿਜਲੀ ਪ੍ਰਤੀ ਯੂਨਿਟ 12 ਪੈਸੇ ਹੋਰ ਮਹਿੰਗੀ ਹੋ ਜਾਵੇਗੀ ਤੇ ਵਧੇ ਰੇਟਾਂ ਦੀ ਵਸੂਲੀ 1 ਅਪ੍ਰੈਲ 2018 ਤੋਂ ਕੀਤੀ ਜਾਵੇਗੀ ਜੋ ਅਕਤੂਬਰ ਦਸੰਬਰ ਦੇ ਬਿੱਲਾਂ ਵਿੱਚ ਵਸੂਲ ਕੀਤੀ ਜਾਵੇਗੀ ਜਿਸ ਨਾਲ ਖਪਤਕਾਰਾਂ ਨੂੰ ਇੱਕ ਵਾਰ ਫੇਰ ਮਹਿੰਗਾਈ ਦੀ ਮਾਰ ਝੱਲਣ ਲਈ ਤਿਆਰ ਰਹਿਣਾ ਪਵੇਗਾ। ਵਰਨਣਯੋਗ ਹੈ ਕਿ ਪੰਜਾਬ ਵਿੱਚ ਬਿਜਲੀ ਦੇ ਰੇਟ ਨਿਰੰਤਰ ਵਧ ਰਹੇ ਹਨ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਆਪਣੇ ਸੂਬੇ ਵਿੱਚ ਬਿਜਲੀ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਜਾ ਚੁੱਕੀ ਹੈ।