ਉਂਟਾਰੀਓ ਵਿੱਚ ਸਿੱਖਾਂ ਲਈ ਨਹੀਂ ਹੋਵੇਗਾ ਹੈਲਮਟ ਪਾਉਣਾ ਜ਼ਰੂਰੀ!

Last Updated: Oct 12 2018 13:17

ਕਨੇਡਾ ਦੇ ਬਹੁਗਿਣਤੀ ਸਿੱਖ ਇਲਾਕੇ ਉਂਟਾਰੀਓ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਪਾਉਣ ਤੋਂ ਉੱਥੋਂ ਦੀ ਸਰਕਾਰ ਨੇ ਛੋਟ ਦੇ ਦਿੱਤੀ ਹੈ। ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਕਿ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਨ ਲਈ ਹਾਈਵੇ ਟ੍ਰੈਫਿਕ ਐਕਟ ਵਿੱਚ ਸੋਧ ਕਾਰਨ ਮੰਨ ਲਿਆ ਗਿਆ ਹੈ ਜਿਸ ਤਹਿਤ 18 ਅਕਤੂਬਰ ਤੱਕ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਲਈਆਂ ਜਾਣਗੀਆਂ ਤੇ ਫੇਰ ਸਿੱਖ ਆਪਣੇ ਸਿਰ ਤੇ ਦਸਤਾਰ ਸਜਾ ਕੇ ਮੋਟਰਸਾਈਕਲ ਅਤੇ ਈ-ਬਾਈਕ ਆਦਿ ਚਲਾ ਸਕਣਗੇ। ਦੱਸਣਾ ਬਣਦਾ ਹੈ ਕਿ ਇਸ ਸੂਬੇ ਦੀਆਂ ਚੋਣਾਂ ਤੋਂ ਪਹਿਲਾਂ ਸਿੱਖਾਂ ਨਾਲ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਸਰਕਾਰ ਬਣਨ ਦੇ ਮਹਿਜ਼ 100 ਦਿਨਾਂ ਬਾਅਦ ਹੀ ਡਗ ਫੋਰਡ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸਿੱਖ ਜਗਤ ਵਿੱਚ ਖ਼ੁਸ਼ੀ ਦਾ ਮਾਹੌਲ ਹੈ।