ਯੇ ਦੋਸਤੀ ਹਮ ਨਹੀਂ ਤੋੜੇਂਗੇ!

Last Updated: Oct 12 2018 13:11

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਾਂ ਦੀ ਦੋਸਤੀ ਦੇ ਕਿੱਸੇ ਸਿਆਸਤ ਵਿੱਚ ਹਮੇਸ਼ਾ ਸੁਰਖ਼ੀਆਂ ਬਟੋਰਦੇ ਰਹੇ ਹਨ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਭਾਈਵਾਲ ਪਾਰਟੀ ਭਾਜਪਾ ਨੇ ਕਈ ਵਾਰ ਅੰਦਰਖਾਤੇ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਵੀ ਪ੍ਰਗਟਾਉਂਦੀ ਰਹੀ ਹੈ, ਜਿਸ ਕਰਕੇ ਕਈ ਵਾਰ ਤਾਂ ਲੱਗਦਾ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ ਨਾਮਵਰ ਘਰਾਣਿਆਂ ਦੀ ਦੋਸਤੀ ਰਾਜਨੀਤੀ ਦੀ ਭੇਟ ਚੜ ਜਾਵੇਗੀ ਪਰ ਬਾਦਲ ਅਤੇ ਚੌਟਾਲਾ ਪਰਿਵਾਰਾਂ ਦੀ ਦੋਸਤੀ ਦੀਆਂ ਤੰਦਾਂ ਇਸ ਕਦਰ ਮਜ਼ਬੂਤ ਹਨ ਕਿ ਇਸ ਤੇ ਰਾਜਨੀਤੀ ਦਾ ਕੋਈ ਪ੍ਰਭਾਵ ਨਹੀਂ ਪਿਆ। ਜੇਲ੍ਹ ਤੋਂ 19 ਅਕਤੂਬਰ ਤੱਕ ਪੈਰੋਲ ਤੇ ਆਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਹੁਣ ਫੇਰ ਸਪੱਸ਼ਟ ਕੀਤਾ ਹੈ ਕਿ ਭਾਵੇਂ ਕਿ ਸਾਡੀ ਰਾਜਨੀਤੀ ਅਲੱਗ ਅਲੱਗ ਹੈ ਪਰ ਪਿਛਲੇ 50 ਸਾਲਾਂ ਤੋਂ ਸਾਡੇ ਪਰਿਵਾਰ ਦੀ ਦੋਸਤੀ ਕਾਇਮ ਸੀ ਤੇ ਭਵਿੱਖ ਵਿੱਚ ਕਾਇਮ ਹੀ ਰਹੇਗੀ ਇਹ ਕਦੇ ਨਹੀਂ ਟੁੱਟੇਗੀ।