ਭੁੱਖ਼ ਹੜਤਾਲ ਤੇ ਬੈਠੀ ਇੱਕ ਅਧਿਆਪਕ ਦੀ ਹਾਲਤ ਹੋਈ ਨਾਜ਼ੁਕ, ਹਸਪਤਾਲ ਭਰਤੀ!!

Last Updated: Oct 12 2018 13:17

ਪਟਿਆਲਾ ਦੇ ਗੁਰਦੁਆਰਾ ਦੁਖ਼ਨਿਵਾਰਨ ਸਾਹਿਬ ਚੌਂਕ ਵਿੱਚ ਪਿਛਲੇ ਕਈ ਦਿਨਾਂ ਤੋਂ ਭੁੱਖ਼ ਹੜਤਾਲ ਤੇ ਬੈਠੇ ਅਧਿਆਪਕਾਂ 'ਚੋਂ ਅੱਜ ਸਵੇਰੇ ਜਸਪ੍ਰੀਤ ਕੌਰ ਨਾਮਕ ਇੱਕ ਮਹਿਲਾ ਅਧਿਆਪਕ ਦੀ ਹਾਲਤ ਖ਼ਰਾਬ ਹੋ ਗਈ। ਉਸਦਾ ਭਾਰ ਤਾਂ ਪਹਿਲਾਂ ਹੀ ਤੇਜ਼ੀ ਨਾਲ ਘੱਟਣਾ ਸ਼ੁਰੂ ਹੋ ਗਿਆ ਸੀ ਅੱਜ ਸਵੇਰੇ ਉਸਦਾ ਬਲੱਡ ਪ੍ਰੈਸ਼ਰ ਵੀ ਲੋੜ ਨਾਲੋਂ ਵੱਧ ਉੱਪਰ ਥੱਲੇ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਤਾ ਲੱਗਣ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੌਕੇ ਤੇ ਪੁੱਜ ਕੇ ਉਸਦੀ ਡਾਕਟਰੀ ਜਾਂਚ ਕਰਵਾਉਣੀ ਚਾਹੀ ਪਰ ਉਸਨੇ ਮਨਾ ਕਰ ਦਿੱਤਾ। ਲੇਕਿਨ ਹਾਲਤ ਜ਼ਿਆਦਾ ਨਾਜ਼ੁਕ ਹੋਣ ਤੇ ਜਸਪ੍ਰੀਤ ਕੌਰ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਖ਼ਬਰ ਲਿਖ਼ੇ ਜਾਣ ਤੱਕ ਉਹ ਹਸਪਤਾਲ ਵਿੱਚ ਹੀ ਜੇਰੇ ਇਲਾਜ ਸੀ।