ਮੀਂਹ ਅਤੇ ਗੜੇਮਾਰੀ ਕਾਰਣ ਕਿਸਾਨਾਂ ਦੀ ਮੰਡੀਆਂ ਵਿੱਚ ਵਧੇਗੀ ਖੱਜਲ ਖੁਆਰੀ !

Last Updated: Oct 12 2018 12:30

ਛੋਟੇ ਕਿਸਾਨ ਜੋ ਪਹਿਲਾਂ ਹੀ ਸਰਕਾਰਾਂ ਦੀਆਂ ਨੀਤੀਆਂ ਦੇ ਕਰਕੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਪਏ ਹਨ ਤੇ ਹੁਣ ਬੀਤੇ ਦਿਨੀਂ ਹੋਈ ਬਾਰਸ਼ ਅਤੇ ਗੜੇਮਾਰੀ ਨੇ ਉਨ੍ਹਾਂ ਦੀ ਖੱਜਲ ਖੁਆਰੀ ਹੋਰ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪਹਿਲਾਂ ਹੀ ਕਿਸਾਨ ਜੋ ਫ਼ਸਲਾਂ ਮੰਡੀਆਂ ਵਿੱਚ ਵੇਚਣ ਲਈ ਲਿਆ ਰਹੇ ਹਨ ਉਸ ਵਿੱਚ ਨਮੀ ਦੀ ਮਾਤਰਾ ਸਰਕਾਰੀ ਮਿਕਦਾਰ ਤੋਂ ਵੱਧ ਦੱਸੀ ਜਾਂਦੀ ਹੈ ਤੇ ਹੁਣ ਹੋਈ ਗੜੇਮਾਰੀ ਤੇ ਮੀਂਹ ਦੇ ਕਾਰਣ ਇਹ ਨਮੀ ਦੀ ਮਾਤਰਾ ਹੋਰ ਵੱਧ ਜਾਵੇਗੀ ਜਿਸ ਕਰਕੇ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਵਧਣ ਦੇ ਆਸਾਰ ਹਨ। ਕਿਸਾਨ ਰੁਪਿੰਦਰ ਸਿੰਘ ਅਤੇ ਰੋਬਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਲਗਾਤਾਰ ਪਏ ਮੀਂਹ ਕਾਰਣ ਝੋਨੇ ਦੀ ਫ਼ਸਲ ਵਿੱਚ ਨਮੀ ਵਧ ਗਈ ਸੀ ਜਿਸ ਕਰਕੇ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇਸ ਬਰਸਾਤ ਅਤੇ ਗੜੇਮਾਰੀ ਕਾਰਣ ਨਿਸ਼ਚਿਤ ਰੂਪ ਵਿੱਚ ਪ੍ਰੇਸ਼ਾਨੀ ਵਧੇਗੀ ਹੀ।