related news
ਐਕਸਾਈਜ਼ ਵਿਭਾਗ ਨੇ ਇੰਸਪੈਕਟਰ ਰਮਨ ਕੁਮਾਰ ਦੀ ਅਗਵਾਈ ਵਿੱਚ ਬਟਾਲਾ ਦੇ ਪਿੰਡ ਸੁਨੱਈਆ ਅਤੇ ਤਲਵੰਡੀ ਵਿਖੇ ਛਾਪੇਮਾਰੀ ਕਰਕੇ ਕੱਚੀ ਲਾਹਣ ਫੜੀ ਹੈ। ਜਾਣਕਾਰੀ ਮੁਤਾਬਿਕ ਪਿੰਡ ਸ਼ਾਮਪੁਰਾ ਦੇ ਛੱਪੜ ਵਿੱਚੋਂ ਅਤੇ ਪਿੰਡ ਤਲਵੰਡੀ ਦੇ ਸਕੂਲ ਵਿੱਚੋਂ ਕ੍ਰਮਵਾਰ 200 ਅਤੇ 350 ਲੀਟਰ ਜੋ ਕੁੱਲ ਮਿਲਾ ਕੇ 550 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਜਿਸ ਨੂੰ ਪਲਾਸਟਿਕ ਦੇ ਡੱਬਿਆਂ ਵਿੱਚ ਰੱਖਿਆ ਗਿਆ ਸੀ। ਐਕਸਾਈਜ਼ ਵਿਭਾਗ ਦੀ ਟੀਮ ਨੇ ਬਰਾਮਦ ਲਾਹਣ ਨਸ਼ਟ ਕਰ ਦਿੱਤੀ ਹੈ।