ਸਾਂਝੇ ਅਧਿਆਪਕ ਮੋਰਚੇ ਨੇ ਘੇਰਿਆ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਬੰਗਲਾ!!

Last Updated: Oct 12 2018 12:26

ਭਾਰੀ ਸੁਰੱਖ਼ਿਆ ਇੰਤਜ਼ਾਮਾਂ ਦੇ ਚਲਦਿਆਂ ਜਦੋਂ ਪੁਲਿਸ ਨੇ ਸਾਂਝਾ ਅਧਿਆਪਕ ਮੋਰਚੇ ਦੇ ਰੋਸ ਮਾਰਚ ਨੂੰ ਮੁੱਖ਼ ਮੰਤਰੀ ਦੇ ਮੋਤੀ ਮਹਿਲ ਵੱਲ ਕੂਚ ਕਰਨ ਤੋਂ ਰੋਕ ਲਿਆ ਤਾਂ ਉਨ੍ਹਾਂ ਨੇ ਰਸਤੇ ਵਿੱਚ ਹੀ ਪੈਂਦੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਬੰਗਲੇ ਦੇ ਬਾਹਰ ਹੀ ਡੇਰੇ ਲਗਾ ਕੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ।

ਦੱਸਣਯੋਗ ਹੈ ਕਿ, ਮੋਰਚੇ ਨੇ ਮੋਤੀ ਮਹਿਲ ਤੱਕ ਮਸ਼ਾਲ ਮਾਰਚ ਕਰਨ ਦੀ ਤਿਆਰੀ ਕਰ ਰੱਖ਼ੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਹੀ ਨਹੀਂ ਵਧਣ ਦਿੱਤਾ। ਵੱਸ ਚੱਲਦਾ ਨਾ ਵੇਖ਼ ਅਧਿਆਪਕਾਂ ਨੇ ਲਾਲ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਦੇ ਕੇ ਜ਼ਿੰਦਾਬਾਦ ਮੁਰਦਾਬਾਦ ਕਰਨੀ ਸ਼ੁਰੂ ਕਰ ਦਿੱਤੀ।

ਸ਼ਾਇਦ ਇਸਨੂੰ ਤਾਕਤ ਦਾ ਨਸ਼ਾ ਹੀ ਆਖ਼ ਸਕਦੇ ਹਾਂ, ਕਿ ਕੋਠੀ ਦੇ ਬਾਹਰ ਬੈਠੇ ਅਧਿਆਪਕ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਮਾਰ ਕੇ ਆਪਣਾ ਸੰਘ ਸੁਕਾਉਂਦੇ ਰਹੇ ਪਰ ਕੋਠੀ ਦੇ ਅੰਦਰ ਮੌਜੂਦ ਹੋਣ ਦੇ ਬਾਵਜੂਦ ਵੀ ਲਾਲ ਸਿੰਘ ਨੇ ਕੋਠੀ ਦੀ ਖ਼ਿੜਕੀ ਖ਼ੋਲ ਕੇ ਵੀ ਨਹੀਂ ਵੇਖ਼ਿਆ, ਅਧਿਆਪਕਾਂ ਨਾਲ ਹਮਦਰਦੀ ਜ਼ਾਹਿਰ ਕਰਨਾ ਜਾਂ ਉਨ੍ਹਾਂ ਨੂੰ ਹੌਂਸਲਾ ਦੇਣਾ ਤਾਂ ਬੜੇ ਦੂਰ ਦੀ ਗੱਲ ਹੈ। ਆਪਣੀ ਭੜਾਸ ਕੱਢ ਲੈਣ ਦੇ ਕੁਝ ਸਮੇਂ ਬਾਅਦ ਹੀ ਅਧਿਆਪਕ ਠੰਡੇ ਜਿਹੇ ਹੋ ਕੇ ਧਰਨੇ ਵਾਲੀ ਥਾਂ ਤੇ ਵਾਪਿਸ ਪਹੁੰਚ ਗਏ।