ਵਿਧਾਇਕ ਜੋਗਿੰਦਰ ਪਾਲ ਨੇ ਕੀਤਾ ਸਬਜ਼ੀ ਮੰਡੀ ਦਾ ਦੌਰਾ 

Last Updated: Oct 11 2018 18:57
Reading time: 0 mins, 58 secs

ਨਵੀਂ ਸਬਜ਼ੀ ਮੰਡੀ ਵਿਖੇ ਜਦ ਤੋਂ ਫੜੀਆਂ ਦਾ ਠੇਕਾ ਹੋਇਆ ਹੈ, ਆੜ੍ਹਤੀਆਂ ਤੋਂ ਲੈਕੇ ਫੜੀ ਵਾਲੇ ਪ੍ਰੇਸ਼ਾਨ ਹਨ। ਜਿਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਲਈ ਵਿਧਾਨਸਭਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਅਤੇ ਆੜ੍ਹਤੀਆ ਤੇ ਫੜੀ ਵਾਲਿਆਂ ਦੀਆਂ ਸਮੱਸਿਆਵਾਂ ਸੁਣੀਆਂ। ਆੜ੍ਹਤੀ ਯੂਨੀਅਨ ਦੇ ਚੇਅਰਮੈਨ ਅਤੇ ਆੜ੍ਹਤੀ ਰਾਕੇਸ਼ ਮਹਾਜਨ ਦੇ ਦੱਸਿਆ ਕਿ ਮੰਡੀ ਵਿਖੇ ਕਰੀਬ 400 ਲੋਕ ਸਬਜ਼ੀ ਵੇਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਇਹਨਾਂ ਵਿੱਚੋਂ ਕੁਝ ਅਜਿਹੇ ਹਨ ਜੋ ਦੂਰ ਦੁਰਾਡੇ ਦੇ ਖੇਤਰ ਤੋਂ ਆ ਕੰਮ ਕਰ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਜਾ ਰਹੇ ਟੈਕਸ ਨੂੰ ਭਰਨ ਵਿੱਚ ਅਸਮਰਥ ਹਨ।

ਉਨ੍ਹਾਂ ਵਿਧਾਇਕ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਟੈਕਸ ਨੂੰ ਬੰਦ ਕਰਵਾ ਫੜੀ ਵਾਲਿਆਂ ਨੂੰ ਰਾਹਤ ਦਵਾਈ ਜਾਵੇ। ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਮੰਡੀਆਂ ਵਿਖੇ ਜੋ ਟੈਕਸ ਲਗਾਏ ਜਾ ਰਹੇ ਹਨ ਉਹ ਗਲਤ ਹਨ, ਦੇਸ਼ ਵਿੱਚ ਇੱਕ ਹੀ ਟੈਕਸ ਹੋਣਾ ਚਾਹੀਦਾ ਹੈ ਉਹ ਹੈ ਜੀ.ਐਸ.ਟੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸੂਬੇ ਦੇ ਮੁੱਖਮੰਤਰੀ ਨਾਲ ਬੈਠਕ ਕਰਨਗੇ ਅਤੇ ਠੇਕੇ ਨੂੰ ਰੱਦ ਕਰਵਾਉਣ ਦੇ ਲਈ ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਵੀ ਮਿਲਣਗੇ। ਇਸ ਮੌਕੇ ਵਿਧਾਇਕ ਨੇ ਮੰਡੀ ਬੋਰਡ ਦੇ ਮਾਰਕੀਟ ਸਚਿਵ ਬਲਬੀਰ ਸਿੰਘ ਬਾਜਵਾ ਨੂੰ ਮੰਡੀ ਵਿਖੇ ਲਾਈਟਾਂ ਅਤੇ ਸਫ਼ਾਈ ਪ੍ਰਬੰਧ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।