Loading the player...

5500 ਸਾਲ ਪੁਰਾਣੇ ਪੁਰਾਤਨ ਧਾਮ ਦਾ ਵਜੂਦ ਖ਼ਤਰੇ 'ਚ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2018 18:56
Reading time: 1 min, 38 secs

ਇੱਕ ਪਾਸੇ ਸੂਬਾ ਸਰਕਾਰ ਪੁਰਾਤਨ ਵਿਰਾਸਤਾਂ ਦੀ ਸਾਂਭ ਸੰਭਾਲ ਲਈ ਉਪਰਾਲੇ ਕਰ ਰਹੀ ਹੈ, ਉੱਥੇ ਹੀ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਵਿਖੇ ਸਥਿਤ ਪੁਰਾਤਨ ਸ਼ਿਵ ਮੰਦਿਰ ਦੀ ਜੋ ਕਿ 5500 ਸਾਲ ਪੁਰਾਣਾ ਹੈ ਅਤੇ ਇਸ ਦੀ ਉਸਾਰੀ ਪਾਂਡਵਾਂ ਵੱਲੋਂ ਦੁਆਪਰ ਯੁੱਗ ਵਿਖੇ ਕੀਤੀ ਗਈ ਸੀ, ਦੀ ਹੋਂਦ ਖ਼ਤਰੇ 'ਚ ਹੈ। ਜਿਸ ਦੀ ਵਜ੍ਹਾ ਹੈ ਰਣਜੀਤ ਸਾਗਰ ਡੈਮ ਹੇਠ ਬਣਨ ਵਾਲਾ ਬੈਰਾਜ ਡੈਮ ਪ੍ਰੋਜੈਕਟ। ਇਸ ਪ੍ਰੋਜੈਕਟ ਦੇ ਚਲਦੇ ਇਹ ਪੁਰਾਤਨ ਸ਼ਿਵ ਮੰਦਿਰ ਅਤੇ ਪਾਡਵਾਂ ਦੀਆਂ ਪੁਰਾਤਨ ਗੁਫ਼ਾਵਾਂ ਇਸ ਡੈਮ ਦੀ ਝੀਲ ਦੇ ਪਾਣੀ ਹੇਠ ਆ ਜਾਨ ਗਿਆ। ਜਿਸ ਦੇ ਚਲਦੇ ਇਲਾਕੇ ਦੇ ਲੋਕਾਂ ਅਤੇ ਮੰਦਰ ਕਮੇਟੀ ਵੱਲੋਂ ਇਸ ਪੁਰਾਤਨ ਧਾਮ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਅਜੇ ਤਕ ਸੂਬਾ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।

ਹਿੰਦੂ ਭਾਈਚਾਰੇ ਦੀ ਆਸਥਾ ਨਾਲ ਜੁੜੇ ਇਸ ਮੁਕਤੇਸ਼ਵਰ ਧਾਮ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੰਡਿਤ ਨੇ ਦੱਸਿਆ ਕਿ ਇਸ ਮੰਦਰ ਦੀ ਉਸਾਰੀ ਪਾਂਡਵਾਂ ਵੱਲੋਂ ਦੁਆਪਰ ਯੁੱਗ ਵਿਖੇ ਕੀਤੀ ਗਈ ਸੀ। ਅੱਜ ਵੀ ਇਸ ਸਥਾਨ 'ਤੇ ਪਾਂਡਵਾਂ ਵੱਲੋਂ ਬਣਾਇਆ ਗਈਆਂ ਗੁਫ਼ਾਵਾਂ ਅਤੇ ਦ੍ਰੋਪਦੀ ਦੀ ਰਸੋਈ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਪਾਂਡਵਾਂ ਵੱਲੋਂ ਉਸਾਰੇ ਗਏ ਇਸ ਸਥਾਨ ਨੂੰ ਛੋਟੇ ਹਰਿਦਵਾਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਜੇਕਰ ਕੋਈ ਸ਼ਖ਼ਸ ਆਪਣੇ ਬਜ਼ੁਰਗਾਂ ਦੀਆਂ ਅਸਥੀਆਂ ਹਰਿਦ੍ਵਾਰ ਨਹੀਂ ਲੈ ਕੇ ਜਾ ਸਕਦਾ ਤਾਂ ਉਹ ਇਸ ਸਥਾਨ ਤੇ ਆਪਣੇ ਬਜ਼ੁਰਗਾਂ ਦੀਆਂ ਅਸਥੀਆਂ ਨੂੰ ਪ੍ਰ੍ਵਾਉਂਦੇ ਹਨ ਅਤੇ ਦੂਰ-ਦੂਰ ਤੋਂ ਲੋਕ ਇਸ ਸਥਾਨ ਤੇ ਮੱਥਾ ਟੇਕਣ ਲਈ ਪਹੁੰਚਦੇ ਹਨ।
 
ਦੂਜੇ ਪਾਸੇ ਜਦ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਦੇ ਹੇਠ ਉਸਾਰੇ ਜਾ ਰਹੇ ਬੈਰਾਜ ਪ੍ਰੋਜੈਕਟ ਦੀ ਵਜ੍ਹਾ ਨਾਲ ਇਸ ਪੁਰਾਤਨ ਸਥਾਨ ਦੀ ਹੋਂਦ ਖ਼ਤਰੇ 'ਚ ਹੈ। ਉਨ੍ਹਾਂ ਕਿਹਾ ਕਿ ਇਸ ਮੁਤਲਕ ਕਈ ਬਾਰ ਸੂਬਾ ਸਰਕਾਰ ਦੇ ਵੱਖ ਮੰਤਰੀਆਂ ਨੂੰ ਮਿਲ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਮੁਤਲਕ ਚਿੱਠੀ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਬਚਾਉਣ ਦਾ ਭਰੋਸਾ ਤਾਂ ਸਾਰੀਆਂ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਅਜੇ ਤਕ ਕਿਸੇ ਵੱਲੋਂ ਕੋਈ ਵੀ ਕਦਮ ਨਹੀਂ ਚੁੱਕੇ ਗਏ ਹਨ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਸਥਾਨ ਨੂੰ ਬਚਾਇਆ ਜਾਵੇ ਤਾਂ ਜੋ ਦੇਸ਼ ਦੇ ਭਵਿੱਖ ਅੱਜ ਦੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜਾਣੂ ਕਰਵਾਇਆ ਜਾ ਸਕੇ।