ਪਿਛਲੇ 12 ਸਾਲ ਤੋਂ ਬਿਨ੍ਹਾਂ ਪਰਾਲੀ ਸਾੜੇ ਖੇਤੀ ਕਰਨ ਵਾਲਾ ਕਿਸਾਨ ਅੰਗਰੇਜ ਸਿੰਘ ਭੁੱਲਰ ਬਣਿਆ ਹੋਰਾਂ ਲਈ ਮਾਰਗਦਰਸ਼ਕ

Last Updated: Oct 11 2018 18:31
Reading time: 0 mins, 58 secs

ਪਰਾਲੀ ਸਾੜਨ ਦੇ ਕਾਰਨ ਹੋਣ ਵਾਲੇ ਵਾਤਾਵਰਨ ਅਤੇ ਸਿਹਤ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਲਈ ਚਲਾਈ ਸਰਕਾਰ ਦੀ ਜਾਗਰੂਕਤਾ ਮੁਹਿੰਮ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਕਿਸਾਨ ਵੀ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ। ਪਿੰਡ ਭੁੱਲਰ ਦੇ ਸਬੰਧਿਤ ਕਿਸਾਨ ਅੰਗਰੇਜ ਸਿੰਘ ਦੇ ਅਨੁਸਾਰ ਉਸਨੇ ਪਿਛਲੇ 12 ਸਾਲ ਤੋਂ ਕਦੇ ਵੀ ਆਪਣੇ ਖੇਤਾਂ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸਦਾ ਬਿਨ੍ਹਾਂ ਸਾੜੇ ਹੀ ਨਿਪਟਾਰਾ ਕਰ ਰਿਹਾ ਹੈ। ਅੰਗਰੇਜ ਸਿੰਘ ਦੇ ਅਨੁਸਾਰ ਉਹ ਖੇਤੀ ਦੇ ਵਿੱਚ ਕਿਸੇ ਵੀ ਰਸਾਇਣਕ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਹੀਂ ਕਰਦਾ ਅਤੇ ਸਾਰੀ ਖੇਤੀ ਕੁਦਰਤੀ ਤਰੀਕੇ ਨਾਲ ਹੀ ਕਰਦਾ ਹੈ। ਕਿਸਾਨ ਦੇ ਅਨੁਸਾਰ ਉਸਨੇ ਅਜਿਹੇ ਤਰੀਕੇ ਅਪਣਾ ਕੇ ਆਪਣੇ ਖੇਤ ਦੀ ਉਪਜਾਊ ਸ਼ਕਤੀ ਦਾ ਵੀ ਵਾਧਾ ਕੀਤਾ ਹੈ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਵੀ ਦੱਸਿਆ ਕਿ ਜੇਕਰ ਕਿਸਾਨ ਚਾਹੁਣ ਤਾਂ ਪਰਾਲੀ ਨੂੰ ਖੇਤ ਵਿੱਚ ਦਬਾ ਕੇ ਗੋਬਰ ਨਾਲ ਮਿਲਾ ਕੇ ਦੋ ਮਹੀਨੇ ਵਿੱਚ ਬਹੁਤ ਵਧੀਆ ਖਾਦ ਤਿਆਰ ਕਰ ਸਕਦੇ ਹਨ। ਅੰਗਰੇਜ ਸਿੰਘ ਦੇ ਅਨੁਸਾਰ ਪਰਾਲੀ ਦਾ ਖੇਤ ਵਿੱਚ ਬਿਨ੍ਹਾਂ ਸਾੜੇ ਨਿਪਟਾਰਾ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹਨ ਅਤੇ ਕਿਸਾਨਾਂ ਨੂੰ ਇਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਅੰਗਰੇਜ ਸਿੰਘ ਕੋਲੋਂ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਜਾਗਰੂਕਤਾ ਲੈਣ ਦੀ ਅਪੀਲ ਕੀਤੀ ਗਈ ਹੈ।