ਸਕੂਲ ਗਿਆ ਅਨਿਲ ਹੋਇਆ ਅਗਵਾ, 24 ਘੰਟਿਆਂ ਬਾਅਦ ਵੀ ਕੋਈ ਖ਼ਬਰ ਨਹੀਂ

Last Updated: Oct 11 2018 18:21
Reading time: 0 mins, 52 secs

ਸਿਟੀ ਰਾਜਪੁਰਾ ਪੁਲਿਸ ਨੂੰ ਸ਼ਾਂਤੀ ਦੇਵੀ ਪਤਨੀ ਰਾਮ ਸਿੰਘ ਵਾਸੀ ਆਨੰਦ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ 13 ਸਾਲ ਦੇ ਮੁੰਡੇ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦਾ ਹੁਣ ਕੋਈ ਅਤਾ ਪਤਾ ਨਹੀਂ ਚੱਲ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਲਾਪਤਾ 13 ਸਾਲਾਂ ਦੇ ਅਨਿਲ ਨੂੰ ਗਾਇਬ ਹੋਏ ਹੁਣ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਪੁਲਿਸ ਦੇ ਹੱਥ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਸ਼ਿਕਾਇਤਕਰਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਮੁੰਡਾ ਹਰ ਰੋਜ਼ ਦੀ ਤਰ੍ਹਾਂ ਹੀ ਬੀਤੇ ਦਿਨ 8 ਵਜੇ ਦੇ ਕਰੀਬ ਆਪਣੇ ਸਕੂਲ ਲਈ ਘਰੋਂ ਗਿਆ ਸੀ ਪਰ ਜਦੋਂ ਉਸਦੇ ਪਿਤਾ ਅੱਧੀ ਛੁੱਟੀ ਵੇਲੇ ਉਸਨੂੰ ਰੋਟੀ ਫੜਾਉਣ ਗਏ ਤਾਂ ਪਤਾ ਲੱਗਿਆ ਕਿ ਅਨਿਲ ਸਕੂਲ ਹੀ ਨਹੀਂ ਪਹੁੰਚਿਆ ਹੈ। ਜਦੋਂ ਛਾਣਬੀਣ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਉਸਦੇ ਮੁੰਡੇ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਅਨਿਲ ਦੀ ਜਾਂਚ ਜਾਰੀ ਹੈ ਅਤੇ ਉਸਨੂੰ ਛੇਤੀ ਹੀ ਲੱਭ ਲਿਆ ਜਾਵੇਗਾ। ਪੁਲਿਸ ਇਸ ਸਬੰਧ ਵਿੱਚ 365 ਆਈਪੀਸੀ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ।