ਦੇਵ ਸਮਾਜ ਕਾਲਜ ਨੇ ਲਗਾਤਾਰ ਚੌਥੀ ਵਾਰ ਯੁਵਾ ਤੇ ਹੈਰੀਟੇਜ਼ ਫੈਸਟੀਵਲ 'ਚ ਜਮਾਈ ਧਾਕ..!!!

Last Updated: Oct 11 2018 16:22
Reading time: 1 min, 51 secs

ਦੇਵ ਸਮਾਜ ਕਾਲਜ ਫਾਰ ਵੂਮੈਨ ਸ਼ਹਿਰ ਪ੍ਰਿੰਸੀਪਲ ਮੈਡਮ ਡਾਕਟਰ ਮਧੂ ਪਰਾਸ਼ਰ ਦੀ ਯੋਗ ਅਗਵਾਈ ਵਿੱਚ ਸਫਲਤਾ ਦੇ ਉੱਚ ਸਿਖਰਾਂ 'ਤੇ ਬਿਰਾਜਮਾਨ ਹੈ। ਨਾਰੀ ਸਸ਼ਕਤੀਕਰਨ ਦੀ ਜਿਉਂਦੀ ਜਾਗਦੀ ਮਿਸਾਲ ਡਾ. ਮਧੂ ਪਰਾਸ਼ਰ ਦੀ ਕੜੀ ਮਿਹਨਤ ਅਤੇ ਯੋਗ ਅਗੁਵਾਈ ਤਹਿਤ ਕਾਲਜ ਪੂਰੇ ਦੇਸ਼ ਵਿੱਚ ਇੱਕ ਸਿਤਾਰੇ ਵਾਂਗੂ ਚਮਕ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀਤੇ ਦਿਨ 6 ਤੋਂ 9 ਅਤਕੂਬਰ ਤੱਕ ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਵਿੱਚ ਚੱਲ ਰਹੇ 60ਵੇਂ ਜੋਨਲ ਯੂਵਾ ਅਤੇ ਵਿਰਾਸਤੀ ਮਹਾਂ ਉਤਸਵ ਮੋਗਾ-ਫਿਰੋਜ਼ਪੁਰ ਜੋਨ ਬੀ ਵਿੱਚ ਓਵਰ ਆਲ ਟਰਾਫੀ ਜਿੱਤ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਤਰਗਤ ਮੋਗਾ-ਫਿਰੋਜ਼ਪੁਰ ਜੋਨ ਬੀ ਵਿੱਚ ਆਉਂਦੇ ਲਗਭਗ 12 ਕਾਲਜਾਂ ਨੂੰ ਪਛਾੜਦੇ ਹੋਏ ਦੇਵ ਸਮਾਜ ਕਾਜ ਫਾਰ ਵੂਮੈਨ ਫਿਰੋਜ਼ਪੁਰ ਨੇ 212 ਅੰਕ ਪ੍ਰਾਪਤ ਕਰਦੇ ਹੋਏ ਇਹ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪਿਛਲੇ 4 ਸਾਲਾਂ ਤੋਂ ਲਗਾਤਾਰ ਕਾਲਜ ਜੋਨਲ ਯੁਵਾ ਅਤੇ ਵਿਰਾਸਤੀ ਮਹਾਂ ਉਸਤਵ ਦੀ ਓਵਰ ਆਲ ਟਰਾਫੀ ਆਪਣੇ ਨਾਮ ਕਰਦਾ ਆ ਰਿਹਾ ਹੈ, ਜੋ ਕਾਲਜ ਦੇ ਲਈ ਇੱਕ ਬਹੁਤ ਵੱਡੀ ਉਪਲਬੱਧੀ ਹੈ।

ਇਸ ਖੁਸ਼ੀ ਦੇ ਉਤਸ਼ਾਹ ਭਰੇ ਮੌਕੇ ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਲਗਾਤਾਰ ਚੌਥੀ ਵਾਰ ਜੋਨਲ ਯੁਵਾ ਅਤੇ ਵਿਰਾਸਤੀ ਮਹਾਂ ਉਤਸਵ ਵਿੱਚ ਓਵਰ ਆਲ ਟਰਾਫੀ ਹਾਸਲ ਕਰਨਾ ਸਾਡੇ ਕਾਲਜ ਦੀ ਸ਼ਾਨਦਾਰ ਉਪਲਬੱਧੀ ਹੈ। ਉਨ੍ਹਾਂ ਕਿਹਾ ਕਿ ਸਿਰਫ ਯੁਵਾ ਮਹਾਂ ਉਤਸਵ ਵਿੱਚ ਹੀ ਨਹੀਂ ਸਾਡੇ ਕਾਲਜ ਦੀਆਂ ਵਿਦਿਆਰਥਣਾਂ 15 ਅਗਸਤ ਅਤੇ 26 ਜਨਵਰੀ ਵਰਗੇ ਦਿਨਾਂ 'ਤੇ ਲਾਲ ਕਿਲ੍ਹੇ ਵਰਗੇ ਮਹੱਤਵਪੂਰਨ ਸਥਾਨ 'ਤੇ ਵੀ ਆਪਣੀ ਪ੍ਰਤਿਭਾ ਅਤੇ ਕਲਾ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ 60ਵੇਂ ਜੋਨਲ ਯੁਵਾ ਅਤੇ ਵਿਰਾਸਤੀ ਮਹਾਂ ਉਤਸਵ ਵਿੱਚ ਕਾਲਜ ਨੇ ਕੁੱਲ 28 ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। 

ਜਿਸ ਵਿੱਚ ਸ਼ਬਦ ਗਾਇਨ ਗਜ਼ਲ, ਫੋਕ ਸੋਂਗ, ਗਰੁੱਪ ਸੋਂਗ, ਨਾਨ ਪ੍ਰਕਸ਼ਨ, ਇੰਡੀਆ ਆਰਕੈਸਟਰਾ, ਫੋਕ ਇੰਸਟਰੂਮੈਂਟ, ਫੋਕ ਆਰਕੈਸਟਰਾ, ਗਰੁੱਪ ਡਾਂਸ, ਗਿੱਧਾ, ਸਕਿੱਟ, ਮਮਿਕਰੀ, ਭੰਡ, ਡਰਾਮਾ, ਹਿਸਟ੍ਰੋਨਿਕਸ, ਪਰਾਂਦਾ ਮੇਕਿੰਗ, ਨਾਲਾ ਮੇਕਿੰਗ, ਡੀਬੇਟ, ਕਲੇ ਮਾਡਲਿੰਗ, ਕਾਰਟੂਨਿੰਗ, ਸਟਿੱਲ ਲਾਈਫ, ਪੋਸਟਰ ਮੇਕਿੰਗ, ਕਲੀ ਸਿੰਗਿੰਗ, ਰੰਗੋਲੀ, ਦਸੂਤੀ, ਪੱਖੀ ਮੇਕਿੰਗ, ਕਰੋਚੇਟ ਵਰਕ, ਮਹਿੰਦੀ ਸ਼ਾਮਲ ਹਨ। ਇਸੇ ਤਰ੍ਹਾਂ ਕਾਲਜ ਨੇ ਕੁੱਲ 12 ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਪ੍ਰਸ਼ਨੋਤਰੀ, ਪ੍ਰਕਸ਼ਨ, ਗੁੱਡੀਆਂ ਪਟੋਲੇ, ਟੌਕਰੀ ਮੇਕਿੰਗ, ਆਨ ਦਾ ਸਪੋਟ ਪੇਟਿੰਗ, ਲੇਡੀਜ਼ ਟ੍ਰਡੀਸ਼ਨਲ ਸੋਂਗ, ਵਾਰ ਸਿੰਗਿੰਗ, ਕਵੀਸ਼ਰੀ, ਫੋਕ ਡਾਂਸ, ਰੰਗੋਲੀ, ਫੁਲਕਾਰੀ, ਨੀਟਿੰਗ ਸ਼ਾਮਲ ਹੈ। ਇਸੇ ਕ੍ਰਮ ਵਿੱਚ ਕਾਲਜ ਨੇ ਕੁੱਲ 6 ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਭਿੰਨ ਮੁਕਾਬਲਿਆਂ ਵਿੱਚ ਵਿਅਕਤੀਗਤ ਰੂਪ ਵਿੱਚ ਵੀ ਇਨਾਮ ਹਾਸਲ ਕੀਤੇ ਹਨ।