Loading the player...

ਵੱਡੇ ਪੈਮਾਨੇ ਤੇ ਫੜੀ ਸ਼ਰਾਬ ਦੀ ਖੇਪ ਨੇ ਕਾਂਗਰਸ ਦਾ ਅਸਲੀ ਚਿਹਰਾ ਲਿਆ ਦਿੱਤਾ ਸਾਹਮਣੇ

Riya Bawa
Last Updated: Sep 14 2018 18:14

ਕਾਂਗਰਸ ਸਰਕਾਰ ਨਸ਼ੇ ਵੰਡ ਕੇ ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਧੱਕੇਸ਼ਾਹੀ ਨਾਲ ਜਿੱਤਣਾ ਚਾਹੁੰਦੀ ਹੈ। ਜਿਸ ਕਦਰ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰਕੇ ਗੁਰਦਾਸਪੁਰ, ਬਟਾਲਾ, ਮੋਗਾ, ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗ਼ਜ਼ ਕੈਂਸਲ ਕਰਕੇ ਸਰਕਾਰ ਨੇ ਲੋਕਤੰਤਰ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ, ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੇ ਪੈਮਾਨੇ ਤੇ ਫੜੀ ਸ਼ਰਾਬ ਦੀ ਖੇਪ ਨੇ ਕਾਂਗਰਸ ਦਾ ਅਸਲੀ ਚਿਹਰਾ ਬੇਨਕਾਬ ਕਰਕੇ ਰੱਖ ਦਿੱਤਾ ਹੈ। 

ਇਸ ਪ੍ਰੈੱਸ ਕਾਨਫ਼ਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਆਦਮਪੁਰ ਪਵਨ ਟੀਨੂੰ ਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਤੇ ਬਲਜੀਤ ਸਿੰਘ ਨੀਲਾ ਮਹਿਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸ਼ਾਮਿਲ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਦੱਸ ਹਜ਼ਾਰ ਤੋਂ ਉੱਪਰ ਪੇਟੀਆਂ ਦੀ ਖੇਪ ਦਾ ਉਤਾਰਾ ਸੁੱਖਾ ਫੋਲੜੀਵਾੜਾ ਵੱਲੋਂ ਕੀਤਾ ਗਿਆ ਸੀ ਜਿਸ ਨੂੰ ਹਾਈਕਮਾਂਡ ਦੇ ਕਹਿਣ ਤੇ ਪ੍ਰਸ਼ਾਸਨ ਨੇ ਖ਼ੁਰਦ ਬੁਰਦ ਕਰਕੇ ਰੱਖ ਦਿੱਤਾ ਹੈ। 

ਇੱਥੇ ਦੱਸ ਦੇਈਏ ਕਿ ਸੁੱਖਾ ਫੋਲੜੀਵਾੜਾ ਸ਼ਰਾਬ ਮਾਫ਼ੀਆ ਦਾ ਨਾਜਾਇਜ਼ ਕਾਰੋਬਾਰ ਕਰਦਾ ਸੀ ਅਤੇ ਉਸ ਨੂੰ ਸਰਕਾਰੀ ਅਫ਼ਸਰ ਚੰਗੀ ਤਰ੍ਹਾਂ ਜਾਣਦੇ ਸੀ। ਟੀਨੂੰ ਤੇ ਮੰਨਣ ਨੇ ਕਿਹਾ ਕਿ ਜਿਹੜੀ ਸ਼ਰਾਬ ਹਿਮਾਚਲ ਤੇ ਦਿੱਲੀ ਦੀਆਂ ਫ਼ੈਕਟਰੀਆਂ 'ਚ ਚੋਰ ਦਰਵਾਜ਼ੇ ਰਾਹੀਂ ਪੰਜਾਬ ਅੰਦਰ ਦਾਖਿਲ ਹੋਈ ਹੈ ਉਸ ਦੀ ਉੱਚ ਪੱਧਰੀ ਜਾਂਚ ਕਾਰਵਾਈ ਜਾਵੇ ਕਿ ਕਿਸ ਅਥਾਰਿਟੀ ਰਾਹੀਂ ਦੋ ਨੰਬਰ ਦੀ ਸ਼ਰਾਬ ਪੰਜਾਬ ਅੰਦਰ ਦਾਖਿਲ ਹੋਈ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਮੁੱਖ ਦੋਸ਼ੀ ਹਨ ਜੋ ਪੰਜਾਬ ਦੇ ਨੌਜਵਾਨਾਂ ਨੂੰ ਤਬਾਹੀ ਲਈ ਆਪਣੇ ਚਹੇਤਿਆਂ ਰਾਹੀਂ ਹੱਲਾ ਸ਼ੇਰੀ ਦੇ ਕੇ ਪੰਜਾਬ ਦੀ ਨੌਜਵਾਨੀ ਨੂੰ ਤਬਾਹੀ ਵੱਲ ਧਕੇਲ ਰਹੇ ਹਨ।