ਲਵਾਰਿਸ ਹਾਲਤ 'ਚ ਮਿਲੀ ਨਬਾਲਿਗ ਕੁੜੀ ਨੂੰ ਕੀਤਾ ਪਰਿਵਾਰ ਹਵਾਲੇ

Last Updated: Sep 14 2018 17:57

ਘਰੋਂ ਲਾਪਤਾ ਹੋਈ ਨਾਬਾਲਗ ਲੜਕੀ ਅਬੋਹਰ ਦੇ ਬੱਸ ਸਟੈਂਡ ਨੇੜੇ ਬਰਾਮਦ ਹੋਈ ਹੈ। ਲੋਕਾਂ ਨੇ ਜੱਦ ਲੜਕੀ ਨੂੰ ਰੋਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਆਪਣੇ ਨਾਲ ਥਾਣੇ ਲੈ ਗਏ। ਪੜਤਾਲ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।

ਬੀਤੇ ਦਿਨੀਂ ਨਗਰ ਥਾਣਾ ਅਬੋਹਰ ਦੇ ਮੁੱਖੀ ਪਰਮਜੀਤ ਕੁਮਾਰ ਅਤੇ ਮਹਿਲਾ ਸਬ ਇੰਸਪੈਕਟਰ ਚੰਚਲ ਨੂੰ ਸੂਚਨਾ ਮਿਲੀ ਕਿ ਇੱਕ ਨਬਾਲਿਗ ਕੁੜੀ ਅਬੋਹਰ ਬੱਸ ਸਟੈਂਡ ਦੇ ਕੋਲ ਬੈਠੀ ਰੋ ਰਹੀ ਹੈ। ਸੂਚਨਾ ਮਿਲਨ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਬਾਲਿਗਾ ਨੂੰ ਮਹਿਲਾ ਸਭ ਇੰਸਪੈਕਟਰ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਕੁੜੀ ਨੇ ਆਪਣੀ ਪਹਿਚਾਣ ਰਿੰਪੀ ਪੁੱਤਰੀ ਰੌਸ਼ਨ ਸਿੰਘ ਵਾਸੀ ਵੀਰਕੇ ਕਲਾਂ ਜ਼ਿਲ੍ਹਾ ਬਠਿੰਡਾ ਦੱਸਿਆ। ਪੁਲਿਸ ਨੇ ਕੁੜੀ ਨੂੰ ਚਿਲਡਰਨ ਹੈਲਪਲਾਈਨ ਅਤੇ ਸੀ.ਡਬਲਿਊ.ਸੀ. ਚਿਲਡਰਨ ਵੈੱਲਫੇਅਰ ਐਸੋਸੀਏੇਸ਼ਨ ਫ਼ਾਜ਼ਿਲਕਾ ਦੇ ਹਵਾਲੇ ਕੀਤਾ। ਸੰਸਥਾਵਾਂ ਦੇ ਆਗੂਆਂ ਨੇ ਕੁੜੀ ਦੇ ਮਾਪਿਆਂ ਨੂੰ ਸੂਚਨਾ ਦੇ ਕੇ ਕੁੜੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।