15 ਅਗਸਤ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ, ਰੰਗ ਦੇ ਬਸੰਤੀ ਚੋਲਾ ਨੇ ਮਹੌਲ 'ਚ ਭਰਿਆ ਦੇਸ਼ ਭਗਤੀ ਦਾ ਰੰਗ

Last Updated: Aug 11 2018 14:00

ਪੰਜਾਬੀ ਸਭਿਆਚਾਰ ਮੰਚ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਦੀ ਲੜੀ ਅਧੀਨ ਅੱਜ ਨਵੀਂ ਆਬਾਦੀ ਵਿੱਚ ਸਥਿਤ ਗ੍ਰੀਨ ਲੈਂਡ ਪਬਲਿਕ ਸਕੂਲ ਵਿਖੇ 'ਯਾਦ ਕਰੋ ਕੁਰਬਾਨੀ' ਸਿਰਲੇਖ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੇਵਾਮੁਕਤ ਉਪਮੰਡਲ ਅਧਿਕਾਰੀ ਬੀ.ਐਲ. ਸਿੱਕਾ ਮੁੱਖ ਮਹਿਮਾਨ ਸਨ, ਜਦਕਿ ਪ੍ਰਧਾਨਗੀ ਲੇਖਕ ਪਰਿਸ਼ਦ ਦੇ ਪ੍ਰਧਾਨ ਰਾਜ ਸਦੋਸ਼ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਮੰਚ ਦੇ ਪ੍ਰਧਾਨ ਗੁਰਚਰਣ ਸਿੰਘ ਗਿੱਲ, ਰਵਿੰਦਰ ਢਾਕਾ, ਐਡਵੋਕੇਟ ਵਿਜੇਂਦਰ ਸਿੰਘ ਬਿਸ਼ਨੋਈ, ਐਡਵੋਕੇਟ ਦੇਸਰਾਜ ਕੰਬੋਜ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਰਮੇਸ਼ ਮਿੱਢਾ, ਰਾਜ ਨਰੂਲਾ, ਸਕੂਲ ਦੀ ਉਪ ਪ੍ਰਿੰਸੀਪਲ ਸੋਨਮ ਮੱਕੜ, ਸਿੱਖਿਅਕ ਵਰਗ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਦੇ ਚਿੱਤਰਾਂ 'ਤੇ ਫੁੱਲ ਚੜ੍ਹਾਏ।

ਮੁੱਖ ਮਹਿਮਾਨ ਬੀ.ਐਲ ਸਿੱਕਾ ਨੇ ਆਜ਼ਾਦੀ ਅੰਦੋਲਨ ਨਾਲ ਜੁੜੀਆਂ ਯਾਦਾਂ ਸਾਂਝੇ ਕਰਦੇ ਹੋਏ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ ਇਹ ਸ਼ੱਕ ਸੀ ਕਿ ਜੇਕਰ ਹਿੰਦੁਸਤਾਨ ਦੀ ਵੰਡ ਨਾ ਹੋਈ ਤਾਂ ਮਹਾਂਸ਼ਕਤੀ ਦੇ ਰੂਪ ਵੱਜੋਂ ਉਭਰੇਗਾ ਅਤੇ ਇਹ ਉਨ੍ਹਾਂ ਦੇ ਲਈ ਚੁਨੌਤੀਆਂ ਪੇਸ਼ ਕਰ ਸਕਦਾ ਹੈ। ਇਸ ਲਈ ਉਨ੍ਹਾਂ ਪਾਕਿਸਤਾਨ ਦੀ ਸਥਾਪਨਾ ਲਈ ਮੁਹੰਮਦ ਅਲੀ ਜਿੰਨਾ ਨੂੰ ਤਿਆਰ ਕੀਤਾ। ਮਹਾਤਮਾ ਗਾਂਧੀ ਵਿਭਾਜਨ ਦੇ ਪੂਰੀ ਤਰ੍ਹਾਂ ਵਿਰੁੱਧ 'ਚ ਸਨ ਪਰ ਕੱਟੜਪੰਥੀਆਂ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਹੀਂ ਚੱਲੀ। ਜੋ ਲੋਕ ਵਿਭਾਜਨ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੀ ਸਿਆਸੀ ਸੋਚ ਇਸਦਾ ਮੂਲ ਕਾਰਨ ਹਨ। ਉਨ੍ਹਾਂ ਕਿਹਾ ਕਿ ਨਹਿਰੂ ਜੀ ਦੀ ਬਟਵਾਰੇ ਵਿੱਚ ਕੋਈ ਭੂਮਿਕਾ ਨਹੀਂ ਸੀ। ਆਪਣੇ ਸੰਬੋਧਨ 'ਚ ਰਾਜ ਸਦੋਸ਼ ਨੇ ਕਿਹਾ ਕਿ ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਸੌੜੇ ਸੁਆਰਥਾਂ ਲਈ ਤੋੜਨ-ਮਰੋੜਨ ਦੀ ਬਜਾਏ ਦੇਸ਼ ਦਾ ਭਵਿੱਖ, ਬੱਚਿਆਂ ਵਿੱਚ ਰਾਸ਼ਟਰ ਭਗਤੀ ਦੀ ਭਾਵਨਾ ਜਾਗ੍ਰਿਤ ਕਰਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਹਜਾਰਾਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਨਾਲ ਮਿਲੀ ਆਜ਼ਾਦੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਉਪ ਪ੍ਰਿੰਸੀਪਲ ਸੁਮਨ ਮੱਕੜ ਨੇ ਕਿਹਾ ਕਿ ਮੰਚ ਵੱਲੋਂ ਪਿਛਲੇ 25 ਸਾਲਾਂ ਤੋਂ ਸ਼ਹੀਦਾਂ ਦੇ ਜਨਮ ਦਿਹਾੜੇ ਅਤੇ ਬਲੀਦਾਨ ਦਿਹਾੜੇ 'ਤੇ ਸਿੱਖਿਆ ਸੰਸਥਾਵਾਂ 'ਚ ਪ੍ਰੋਗਰਾਮਾਂ ਦਾ ਆਯੋਜਨ ਕਰਣ ਨਾਲ ਬੱਚਿਆਂ ਵਿੱਚ ਮਹਾਪੁਰਖਾਂ ਬਾਰੇ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਰਮੇਸ਼ ਮਿੱਢਾ ਨੇ ਕਿਹਾ ਕਿ ਮੰਚ ਦਾ ਮੰਤਵ ਫ਼ਿਲਮੀ ਕਲਾਕਾਰਾਂ ਦੀ ਬਜਾਏ ਹਰ ਘਰ ਵਿੱਚ ਆਜ਼ਾਦੀ ਦੇ ਪਹਿਰੇਦਾਰਾਂ ਦੇ ਚਿੱਤਰ ਪੰਹੁਚਾਉਣਾ ਹੈ। ਇਸ ਮੌਕੇ ਸੁਭਾਸ਼ ਚੰਦਰ ਦੁਆਰਾ ਸੰਚਾਲਿਤ ਪ੍ਰੋਗਰਾਮ ਵਿੱਚ ਮੰਨਤ, ਅਰਪਿਤ, ਸੇਮ, ਨੇਹਾ, ਲਕਸ਼ਮੀ, ਸਿਮਰਣ, ਪ੍ਰਿੰਸ, ਜੰਨਤ, ਰੋਹਿਤ, ਹੇਮਾ, ਹਰਸ਼, ਨਵੀਨ, ਗੌਤਮ, ਯੁਵਰਾਜ ਅਤੇ ਵਿਨੈ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ 'ਰੰਗ ਦੇ ਬਸੰਤੀ ਚੋਲਾ' ਗੀਤ 'ਤੇ ਮਹੌਲ 'ਚ ਦੇਸ਼ ਭਗਤੀ ਦੇ ਰੰਗ ਭਰੇ ਗਏ ਅਤੇ ਮਹਿਮਾਨਾਂ ਸਮੇਤ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਖ਼ੁਦ ਵੀ ਗੀਤ ਨੂੰ ਗਾਇਆ ਗਿਆ ਅਤੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।