ਕਰਿੰਦਿਆਂ ਹੀ ਕੱਢ ਕੇ ਲੈ ਗਏ ਪੋਲਟਰੀ ਫਾਰਮ ਦਫ਼ਤਰ 'ਚੋਂ 87 ਹਜ਼ਾਰ, ਪਰਚਾ ਦਰਜ..!!

Last Updated: Aug 11 2018 12:38

ਕਸਬਾ ਗੁਰੂਹਰਸਹਾਏ ਵਿਖੇ ਬਣੇ ਪੋਲਟਰੀ ਫਾਰਮ ਵਿੱਚ ਕੰਮ ਕਰਦੇ ਕਾਮਿਆਂ ਵੱਲੋਂ ਹੀ ਪੋਲਟਰੀ ਫਾਰਮ ਦਫ਼ਤਰ ਵਿੱਚੋਂ 87 ਹਜ਼ਾਰ ਰੁਪਏ ਕੱਢ ਕੇ ਲਿਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਮਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗੁਰੂਹਰਸਹਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੇ ਗੁਰੂਹਰਸਹਾਏ ਵਿਖੇ ਪੋਲਟਰੀ ਫਾਰਮ ਬਣਾਇਆ ਹੋਇਆ ਹੈ।

ਰਮਨ ਕੁਮਾਰ ਨੇ ਦੋਸ਼ ਲਗਾਇਆ ਕਿ ਉਹ ਬੀਤੇ ਦਿਨ ਪੋਲਟਰੀ ਫਾਰਮ ਦੇ ਦਫ਼ਤਰ ਵਿੱਚ 87 ਹਜ਼ਾਰ ਰੁਪਏ ਰੱਖ ਕੇ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਦੋਂ ਅਗਲੇ ਦਿਨ ਵਾਪਸ ਆਇਆ ਤਾਂ ਦੇਖਿਆ ਕਿ ਪੈਸੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਰਮਨ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੇ ਪੋਲਟਰੀ ਫਾਰਮ ਵਿਖੇ ਕੰਮ ਕਰਦੇ ਪਰਮਜੀਤ ਸਿੰਘ, ਅਮਰਜੀਤ, ਰਾਜੂ ਆਦਿ ਰੁਪਏ ਕੱਢ ਕੇ ਫਰਾਰ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਮਨ ਕੁਮਾਰ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਪਰਮਜੀਤ ਸਿੰਘ ਪੁੱਤਰ ਮੱਲ ਸਿੰਘ, ਅਮਰਜੀਤ ਪਤਨੀ ਪਰਮਜੀਤ ਸਿੰਘ ਵਾਸੀਅਨ ਚੱਕ ਮਾਦੀ ਕੇ ਅਤੇ ਰਾਜੂ ਪੁੱਤਰ ਜਗੀਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਦੇ ਖਿਲਾਫ਼ ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।