ਧੋਖਾਧੜੀ ਦੇ ਮਾਮਲੇ 'ਚ ਚਾਰ ਭਰਾ ਨਾਮਜ਼ਦ, ਇੱਕ ਗ੍ਰਿਫ਼ਤਾਰ

Last Updated: Aug 11 2018 12:29

ਜ਼ਿਲ੍ਹੇ ਦੀ ਅਬੋਹਰ  ਨਗਰ ਥਾਣਾ ਨੰਬਰ 2 ਦੀ ਪੁਲਿਸ ਨੇ ਗਊਸ਼ਾਲਾ ਰੋਡ ਵਾਸੀ ਇੱਕ ਵਿਅਕਤੀ ਦੇ ਬਿਆਨ 'ਤੇ ਝਗੜੇ ਵਾਲੀ ਜ਼ਮੀਨ ਉਸ ਦੇ ਨਾਮ ਕਰਵਾ ਕੇ ਉਸ ਦੇ ਨਾਲ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 4 ਲੋਕਾਂ ਖ਼ਿਲਾਫ਼ ਧਾਰਾ 384,120-ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ  ਦੇ ਅਨੁਸਾਰ ਕਾਲੂ ਰਾਮ ਪੁੱਤਰ ਸੋਹਣ ਲਾਲ ਵਾਸੀ ਗਲੀ ਨੰਬਰ 21 ਗਊਸ਼ਾਲਾ ਰੋਡ ਨੇ ਨਗਰ ਥਾਣਾ ਨੰਬਰ 2 ਦੀ ਪੁਲਿਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਇਲਜ਼ਾਮ ਲਗਾਏ ਕਿ ਰਾਧਾ ਕ੍ਰਿਸ਼ਨ ਪੁੱਤਰ ਕਾਂਸ਼ੀ ਰਾਮ ਵਾਸੀ ਅਜੀਮਗੜ, ਸੁਰੇਂਦਰ ਕੁਮਾਰ  ਪੁੱਤਰ ਰਾਧਾ ਕ੍ਰਿਸ਼ਨ ਵਾਸੀ ਅਜੀਮਗੜ, ਮਹਿੰਦਰ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਅਜੀਮਗੜ, ਸਤ ਨਰਾਇਣ ਉਰਫ਼ ਰਾਜਿੰਦਰ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਅਜੀਮਗੜ ਨੇ ਸਾਜਬਾਜ ਹੋਕੇ ਝਗੜੇ ਵਾਲੀ ਜ਼ਮੀਨ ਉਸ ਦੇ ਨਾਮ ਕਰਵਾ ਕੇ ਉਸ ਦੇ ਨਾਲ ਠੱਗੀ ਮਾਰੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਰਾਧਾ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।