ਮੰਗਾਂ ਦੇ ਚਲਦੇ ਨਿਗਮ ਮੁਲਾਜ਼ਮਾਂ ਦੀ ਹੜਤਾਲ ਪਹੁੰਚੀ ਤੀਸਰੇ ਦਿਨ 'ਚ

Last Updated: Aug 11 2018 12:35

ਮੰਗਾਂ ਦੇ ਚਲਦੇ ਨਗਰ ਨਿਗਮ ਦੀਆਂ ਸਾਰੀਆਂ ਜਥੇਬੰਦੀਆਂ ਦੀ ਹੜਤਾਲ ਦੇ ਤੀਸਰੇ ਦਿਨ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ਦੀ ਅਗੁਆਈ ਜਥੇਬੰਦੀ ਆਗੂ ਸੁਰਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਦੇ ਚਲਦੇ ਅੱਜ 3 ਦੀਨ ਹੋ ਚੁੱਕੇ ਹਨ ਪਰ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਵੱਲੋਂ ਅਜੇ ਤੱਕ ਕਿਸੇ ਵੀ ਜਥੇਬੰਦੀ ਦੇ ਆਗੂ ਨੂੰ ਗਲ ਕਰਨ ਲਈ ਨਹੀਂ ਬੁਲਾਇਆ ਗਿਆ। ਜਿਸ ਵਜ੍ਹਾ ਨਾਲ ਸਾਰੇ ਮੁਲਾਜ਼ਮਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜਾ ਨੇੜੇ ਆ ਰਿਹਾ ਹੈ ਅਤੇ ਅਸੀਂ ਵੀ ਇਸੇ ਦੇਸ਼ ਦੇ ਵਸਨੀਕ ਹਾਂ। ਇਸ ਲਈ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਰੱਖਣ ਲਈ ਸਾਡੇ ਵੱਲੋਂ ਆਪਣੀ ਹੜਤਾਲ 15 ਅਗਸਤ ਤੱਕ ਮੁਲਤਵੀ ਕੀਤੀ ਜਾਂਦੀ ਹੈ ਅਤੇ ਉਸ ਦੇ ਬਾਅਦ 16 ਤੋਂ ਸ਼ਹਿਰ ਦੀ ਸਾਰੀ ਸਫ਼ਾਈ ਵਿਵਸਥਾ ਨੂੰ ਠੱਪ ਕਰ ਦਿੱਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ 15 ਅਗਸਤ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ:
ਮੰਗਾਂ ਬਾਰੇ ਮੁਲਾਜ਼ਮਾਂ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ ਕਿ ਪਾਰਟ ਟਾਈਮ ਮੁਲਾਜ਼ਮਾਂ ਨੂੰ ਫੁੱਲ ਟਾਈਮ ਕੀਤਾ ਜਾਵੇ, ਮੁਲਾਜ਼ਮਾਂ ਦਾ ਪੀ.ਐਫ ਵਿਆਜ ਸਮੇਤ ਬੈਕ ਖਾਤੇ 'ਚ ਪਾਇਆ ਜਾਵੇ, ਮੌਸਮ ਦੇ ਹਿਸਾਬ ਨਾਲ ਵਰਦੀਆਂ ਦਿੱਤੀਆਂ ਜਾਨ, ਸਫ਼ਾਈ ਸੇਵਕ ਅਤੇ ਸੀਵਰੇਜਮੈਨਾ ਨੂੰ ਸੇਫ਼ਟੀ ਸੰਦਰ ਦਿੱਤੇ ਜਾਨ, ਕੂੜਾ ਚੁੱਕਣ ਲਈ ਟੋਕਰੀਆਂ ਅਤੇ ਹੋਰ ਸਮਾਨ ਦੇਣਾ, ਲਿਫ਼ਟਿੰਗ ਵਾਲੇ ਵਾਹਨਾਂ ਤੇ ਲੇਬਰ ਨੂੰ ਵਧਾਉਣਾ, ਸਰਕਾਰੀ ਹੁਕਮਾਂ ਮੁਤਾਬਿਕ 4-9-14 ਦੀ ਤਰੱਕੀ ਦੇਣਾ, ਸਲਾਨਾ ਇੰਕਰੀਮੈਂਟ ਨੂੰ ਲਾਗੂ ਕਰਨਾ, ਰਿਟਾਇਰਮੈਂਟ ਦੇ ਬਾਅਦ ਚਾਹਵਾਨ ਮੁਲਾਜ਼ਮਾਂ ਨੂੰ 2 ਸਾਲ ਦੀ ਐਕਸਟੈਨਸ਼ਨ ਦੇਣਾ, ਮੁਲਾਜ਼ਮ ਹਿਤ ਲਈ ਸਰਕਾਰੀ ਪੱਤਰਾਂ ਨੂੰ ਜਥੇਬੰਦੀਆਂ ਨੂੰ ਮੁਹੱਈਆ ਕਰਵਾਨਾਂ, ਸਲਾਨਾ ਹਾਊਸ ਦੀ ਮੀਟਿੰਗ 'ਚ ਪਰੋਸਾਈਡਿੰਗ ਕਾਪੀ ਤੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਸਮੇਂ ਸਿਰ ਦੇਣਾ ਯਕੀਨੀ ਬਣਾਉਣਾ, ਮੁਲਾਜ਼ਮਾਂ ਨੂੰ ਸਲਾਨਾ ਤੇਲ ਅਤੇ ਸਾਬਣ ਦੇਣਾ, ਠੇਕੇਦਾਰ ਦੀ ਲੇਬਰ ਤੇ ਦਫ਼ਤਰੀ ਅਧਿਕਾਰੀਆਂ ਦਾ ਦਖ਼ਲ ਬੰਦ ਕਰਨਾ, ਹਰ ਮੁਲਾਜ਼ਮ ਤੋਂ ਕੈਟਾਗਰੀ ਦੇ ਹਿਸਾਬ ਨਾਲ ਕੰਮ ਲੈਣਾ ਅਤੇ ਨਗਰ ਨਿਗਮ ਮੁਲਾਜ਼ਮਾਂ ਨੂੰ ਸਾਰੇ ਭੱਤੇ ਜਾਰੀ ਕੀਤਾ ਜਾਣਾ ਸ਼ਾਮਲ ਹੈ।