ਸਿਵਲ ਹਸਪਤਾਲ ਵਿਖੇ ਮਹਿਲਾ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ

Last Updated: Aug 10 2018 19:16

ਸਿਵਲ ਹਸਪਤਾਲ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੋਰ ਗਿਰੋਹ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਰ ਹਸਪਤਾਲ ਵਿਖੇ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਪੁਲਿਸ ਇਹਨਾਂ ਘਟਨਾਵਾਂ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਪਾਈ ਪਰ ਮਰੀਜਾਂ ਦੀ ਮੁਸ਼ਤੈਦੀ ਦੇ ਚਲਦੇ ਅੱਜ ਇੱਕ ਮਹਿਲਾ ਚੋਰ ਨੂੰ ਕਾਬੂ ਕੀਤਾ ਗਿਆ ਹੈ। ਦੱਸਦੇ ਚੱਲੀਏ ਕਿ ਸਿਵਲ ਹਸਪਤਾਲ ਦੇ ਲੇਬਰ ਰੂਮ ਵਿਖੇ ਮਰੀਜਾਂ ਅਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰਾਂ ਦਾ ਸਮਾਨ ਚੋਰੀ ਕਰਨ ਵਾਲੀ ਔਰਤ ਨੂੰ ਭਰਤੀ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ ਗਿਆ।

ਥਾਣਾ ਡਿਵੀਜ਼ਨ ਨੰਬਰ 01 ਦੀ ਪੁਲਿਸ ਵੱਲੋਂ ਆਰੋਪੀ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੇਬਰ ਰੂਮ ਵਿਖੇ ਭਰਤੀ ਨੂਰਪੁਰ ਦੀ ਰਹਿਣ ਵਾਲੀ ਪੂਜਾ ਨੇ ਦੱਸਿਆ ਕਿ ਬੁੱਧਵਾਰ ਨੂੰ ਵਾਰਡ ਵਿੱਚ ਕਰੀਬ ਡੇਢ ਘੰਟੇ ਤੋਂ ਇੱਕ ਔਰਤ ਘੁੰਮ ਰਹੀ ਸੀ ਅਤੇ ਕੁਝ ਦੇਰ ਬਾਅਦ ਵੇਖਣ ਨੂੰ ਮਿਲਿਆ ਕਿ ਮੌਕਾ ਮਿਲਦੇ ਹੀ ਉਕਤ ਔਰਤ 2 ਮੋਬਾਈਲ ਅਤੇ ਪਰਸ ਚੋਰੀ ਕਰ ਭੱਜ ਗਈ। ਉਨ੍ਹਾਂ ਦੱਸਿਆ ਕਿ ਅੱਜ ਮੁੜ ਉਹ ਔਰਤ ਹਸਪਤਾਲ ਵਿਖੇ ਘੁੰਮ ਰਹੀ ਸੀ, ਜਿਸ ਨੂੰ ਮੇਰੇ ਪਤੀ ਲੇਖਰਾਜ ਨੇ ਵੇਖ ਲਿਆ ਅਤੇ ਇਸ ਬਾਰੇ ਪੁਲਿਸ ਨੂੰ ਦੱਸਿਆ। ਜਿਸ ਦੇ ਬਾਅਦ ਮੌਕੇ ਤੇ ਪਹੁੰਚੀ ਜਨਾਨਾ ਪੁਲਿਸ ਨੇ ਆਰੋਪੀ ਔਰਤ ਨੂੰ ਕਾਬੂ ਕੀਤਾ।